ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਮੈਡਮ ਨਵਦੀਪ ਕੌਰ ਗਿੱਲ, ਸਿਵਿਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਵਿਨੀਤਾ ਲੁਥਰਾ, ਐਸ.ਡੀ.ਜੇ.ਐਮ, ਬਟਾਲਾ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਔਰਤਾਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਜਾਗਰੂਕਤਾ ਪ੍ਰੋਗਰਾਮ ਮਿਤੀ 04.03.2023 ਤੋਂ ਮਿਤੀ 11.03.2023 ਤੱਕ ਕਰਵਾਏ ਜਾ ਰਹੇ ਹਨ। ਇਹ ਜਾਗਰੂਕਤਾ ਪ੍ਰੋਗਰਾਮ ਆਰ.ਆਰ.ਬਾਵਾ ਕਾਲਜ ਫਾਰ ਵੋਮੈਨ, ਬਟਾਲਾ ਵਿਖੇ ਕਰਵਾਇਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਬਟਾਲਾ ਦੇ ਮਹਿਲਾ ਪੁਲਿਸ ਮੁਲਾਜਮ, ਆਸ਼ਾ ਵਰਕਰਜ਼, ਕਾਲਜ ਦੇ ਅਧਿਆਪਕਾਂ ਅਤੇ ਸੋਸ਼ਲ ਵਰਕਜ਼ ਦੁਆਰਾ ਹਿੱਸਾ ਲਿਆ ਗਿਆ।

Advertisements

ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਪੈਨਲ ਐਡਵੋਕੇਟਜ਼ ਮਿਸ ਰੁਫਸਾ ਅਤੇ ਮੈਡਮ ਬਿੰਦੂ ਬਾਲਾ ਦੁਆਰਾ ਔਰਤਾਂ ਨੂੰ ਵਿਆਹ ਅਤੇ ਤਲਾਕ, ਮੇਨਟੀਨੈਂਸ ਲਾਅ, ਔਰਤਾਂ ਦੇ ਜਾਇਦਾਦ ਉੱਪਰ ਹੱਕ, ਘਰੇਲੂ ਹਿੰਸਾ, ਦਹੇਜ, ਤੇਜ਼ਾਬੀ ਹਮਲੇ, ਅਗਵਾਹ, ਰੇਪ ਅਤੇ ਸਰੀਰਕ ਸੋਸ਼ਣ ਅਤੇ ਕਿਰਤ ਕਾਨੂੰਨਾਂ ਬਾਰੇ ਵਿੱਚ ਵਿਸਥਾਰ ਵਿੱਚ ਦੱਸਿਆ ਅਤੇ ਨਾਲ ਹੀ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਪੈਨਲ ਐਡਵੋਕੇਟਜ਼ ਔਰਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਲੈਣ ਬਾਰੇ ਵੀ ਜਾਗਰੂਕ ਕੀਤਾ ਅਤੇ ਇਹ ਵੀ ਕਿਹਾ ਕਿ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਉਣ ਤਾਂ ਜੋ ਵੱਧ ਵੱਧ ਲੋਕ ਮੁਫਤ ਕਾਨੂੰਨੀ ਸਹਾਇਤਾ ਲੈ ਸਕਣ। ਇਸ ਜਾਗਰੁਕ ਪ੍ਰੋਗਰਾਮ ਦੌਰਾਨ ਲਗਭਗ 90 ਮਹਿਲਾ ਪੁਲਿਸ ਮੁਲਾਜਮ, ਆਸ਼ਾ ਵਰਕਰਜ਼, ਕਾਲਜ ਦੇ ਅਧਿਆਪਕਾਂ ਅਤੇ ਸੋਸ਼ਲ ਵਰਕਜ਼ ਦੁਆਰਾ ਹਿੱਸਾ ਲਿਆ ਗਿਆ।    

LEAVE A REPLY

Please enter your comment!
Please enter your name here