ਲੀਕ ਹੋਏ ਟੈਟ ਦੇ ਪੇਪਰ ਨੂੰ ਲੈ ਕੇ ਮੁੱਖ-ਮੰਤਰੀ ਮਾਨ ਵੱਲੋਂ ਤੁਰੰਤ ਦੋਸ਼ੀਆ ਦੀ ਗ੍ਰਿਫਤਾਰੀ ਦੇ ਹੁਕਮ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅਧਿਆਪਕ ਯੋਗਤਾ ਪ੍ਰੀਖਿਆ ਦੇ ਬੀਤੇ ਦਿਨ ਹੋਏ ਟੈਟ ਦੇ ਪੇਪਰ ਨੂੰ ਲੈ ਕੇ ਮੁੱਖ-ਮੰਤਰੀ ਭਗਵੰਤ ਮਾਨ ਨੇ ਦੋਸ਼ੀਆ ਦੀ ਤੁਰੰਤ ਗਿ੍ਰਫਤਾਰੀ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆ ਕਿਹਾ ਕਿ ਪੇਪਰ ਲੀਕ…ਮਤਲਬ ਲੱਖਾਂ ਵਿਦਿਆਰਥੀਆ ਦੇ ਭਵਿੱਖ ਨਾਲ ਧੋਖਾ…ਜਿਸ ਨਾਲ ਕਈ ਨੋਜ਼ਵਾਨਾਂ ਦੇ ਸੁਪਨੇ ਟੁੱਟ ਜਾਂਦੇ ਹਨ।

Advertisements

ਸਾਡੀ ਸਰਕਾਰ ਪੰਜਾਬ ਦੇ ਨੌਜ਼ਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ…ਪੰਜਾਬ ਦੇ ਟੈਟ ਦੇ ਪੇਪਰ ਵਿੱਚ ਹੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਵੱਲੋ ਤੁਰੰਤ ਦੋਸ਼ੀਆ ਨੂੰ ਗਿ੍ਰਫਤਾਰ ਕੀਤਾ ਜਾਵੇ। ਦੱਸ ਦਈਏ ਕਿ ਸਮਾਜਿਕ ਸਿੱਖਿਆ ਦੀ ਪ੍ਰੀਖਿਆ ਲਈ ਉੱਤਰ ਆਪਸ਼ਨਾਂ ਵਿਚੋਂ ਇਕ ਹਾਈਲਾਈਟ (ਬੋਲਡ) ਕੀਤੀ ਹੋਣ ਕਾਰਨ ਯੂਨੀਵਰਸਿਟੀ ਦੀ ਵੱਡੀ ਕੁਤਾਹੀ ਸਾਹਮਣੇ ਆਈ ਹੈ। ਇਸ ਪ੍ਰੀਖਿਆ ਦੇ ਸਹੀ ਜਵਾਬ ਹੀ ਬੋਲਡ ਹੋਣ ਕਾਰਨ ਮਿਹਨਤ ਕਰਕੇ ਪ੍ਰੀਖਿਆ ’ਚ ਬੈਠਣ ਵਾਲੇ ਬੇਰੁਜ਼ਗਾਰ ਅਧਿਆਪਕਾਂ ਵਿਚ ਰੋਸ ਹੈ। ਇਹ ਪ੍ਰਸ਼ਨ ਪੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਦੂਜੇ ਪਾਸੇ ਯੂਨੀਵਰਸਿਟੀ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪ੍ਰਿੰਟਿੰਗ ਵਿਚ ਗਲਤੀ ਹੋਈ ਹੈ ਜਿਸ ਕਾਰਨ ਇਹ ਪ੍ਰੀਖਿਆ ਮੁੜ ਲੈਣ ਬਾਰੇ ਮੀਟਿੰਗ ਕੀਤੀ ਜਾਵੇਗੀ।

LEAVE A REPLY

Please enter your comment!
Please enter your name here