ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਹੋਈ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਅਤੇ ਪੰਜਾਬ ਪ੍ਰਧਾਨ ਤਾਰਾ ਚੰਦ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਤਾਰਾ ਚੰਦ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤਾਂ ਜੋ ਤੁਹਾਡੇ ਬੱਚੇ ਵੀ ਪੜ੍ਹ-ਲਿਖ ਕੇ ਵੱਡੇ ਅਫਸਰ ਬਣ ਸਕਣ । ਦੋਆਬਾ ਪਰਧਾਨ ਅਮਰਜੀਤ ਸੰਧੀ ਅਤੇ ਦੋਆਬਾ ਇੰਚਾਰਜ ਸੋਮਦੇਵ ਸੰਧੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਉਸ ਵਿਚ ਦਲਿਤਾਂ ਨੂੰ ਅੱਖੋਂ ਓਹਲੇ ਕਰਕੇ ਮਾਨ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਲਿਤ-ਵਿਰੋਧੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਵਿਚ ਵੀ ਦਲਿਤਾਂ ਦੇ ਹੱਕ ਮਾਰੇ ਗਏ ਤਾ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਵੱਡਾ  ਸੰਘਰਸ਼ ਛਡਾਂਗੇ ।

Advertisements

ਆਖਰ ਵਿੱਚ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਨਾਲ ਚੱਲੋ  ਤਾਂ ਜੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਸੁਪਨਾ ਪੜ੍ੋ ਜੁੜੋ ਸੰਘਰਸ਼ ਕਰੋ ਤੇ ਸਬ ਰਲ ਕੇ ਪਹਿਰਾ ਦੇ ਸਕਿਏ । ਇਸ ਮੋਕੇ  ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਪੰਜਾਬ ਪ੍ਰਧਾਨ ਤਾਰਾ ਚੰਦ, ਦੋਆਬਾ ਪ੍ਰਧਾਨ ਅਮਰਜੀਤ ਸੰਧੀ, ਪੰਜਾਬ ਸਕੱਤਰ ਬੱਬੂ ਸਿਗੜ੍ੀਵਾਲ ਜਿਲਾ ਵਾਇਸ ਪ੍ਰਧਾਨ ਬਿੱਟਾ ਬਸੀ, ਜਿਲਾ ਸਕੱਤਰ ਪੰਮਾ ਬਜਵਾੜ੍ਾ, ਜਿਲਾ ਸਕੱਤਰ ਭੂਟੋ, ਸਿਟੀ ਪ੍ਰਧਾਨ ਸਤਵੀਰ ਸੱਤੀ, ਹਲਕਾ ਚੱਬੇਵਾਲ ਸਕੱਤਰ ਜਸਵੀਰ, ਸਰਪੰਚ ਸੁਰਜੀਤ ਰਾਮ, ਸ਼ਾਮ ਲਾਲ, ਪਿਆਰਾ ਲਾਲ, ਦਿਪਕ ਅਤੇ  ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ

LEAVE A REPLY

Please enter your comment!
Please enter your name here