5 ਸਾਲ ਬਾਅਦ ਕੈਨੇਡਾ ਤੋ ਆਏ 28 ਸਾਲਾਂ ਨੌਜ਼ਵਾਨ ਨੇ ਕੀਤੀ ਖੁਦਕਸ਼ੀ, ਮਹੀਨੇ ਬਾਅਦ ਸੀ ਵਿਆਹ

ਹਰਿਆਣਾ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਰਿਆਣਾ ਦੇ ਪਾਣੀਪਤ ਜ਼ਿਲੇ ਦੀ ਥਰਮਲ ਪਾਵਰ ਕਾਲੋਨੀ ਵਿੱਚ 28 ਸਾਲਾਂ ਨੌਜ਼ਵਾਨ ਵੱਲੋ ਖੁਦਕਸ਼ੀ ਕਰਨ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸ ਦਈਏ ਕਿ 28 ਸਾਲਾਂ ਨੌਜ਼ਵਾਨ ਪ੍ਰਕਾਸ਼ 5 ਸਾਲ ਬਾਅਦ ਕੈਨੇਡਾ ਤੋ ਆਪਣੇ ਘਰ ਵਾਪਿਸ ਆਇਆ ਸੀ ਅਤੇ ਮਹੀਨੇ ਤੱਕ ਉਸਦਾ ਵਿਆਹ ਵੀ ਸੀ। 4 ਦਿਨ ਪਹਿਲਾਂ ਉਹ ਆਪਣੇ ਮਾਮਾ ਦੇ ਘਰੇ ਥਰਮਲ ਵਿਖੇ ਆਇਆ ਹੋਇਆ ਸੀ।

Advertisements

ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਕਸਰ ਹੀ ਚੁੱਪ-ਚਾਪ ਰਹਿੰਦਾ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ। ਪਰ ਪੁੱਛਣ ਤੇ ਉਹ ਕੁੱਝ ਵੀ ਨਹੀਂ ਸੀ ਦੱਸਦਾ। ਪ੍ਰਕਾਸ਼ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਸ਼ਿਵਕੁਮਾਰ ਵੀ ਅਕਤੂਬਰ 2020 ਵਿੱਚ ਥਰਮਲ ਤੋਂ ਸੇਵਾਮੁਕਤ ਹੋਏ ਸਨ ਅਤੇ ਪ੍ਰਕਾਸ਼ ਦੇ ਮਾਮਾ ਵੀ ਥਰਮਲ ਪਾਵਰ ਸਟੇਸ਼ਨ ਵਿਚ ਕੰਮ ਕਰਦੇ ਹਨ।

LEAVE A REPLY

Please enter your comment!
Please enter your name here