
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਨੂਹ ਵਿੱਚ ਲਾੜੇ ਨੇ ਵਿਆਹ ਦੀ ਬਾਰਾਤ ਲੈ ਕੇ ਜਾਣ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲਈ। ਉਹ ਦੇਰ ਰਾਤ ਤੱਕ ਵਿਆਹ ਵਿੱਚ ਡੀਜੇ ਵਜਾਉਣਾ ਚਾਹੁੰਦਾ ਸੀ ਪਰਿਵਾਰ ਵਾਲਿਆਂ ਨੇ ਇਨਕਾਰ ਕਰ ਦਿੱਤਾ। ਇਸ ਨਾਲ ਉਹ ਗੁੱਸੇ ਵਿਚ ਆ ਗਿਆ। ਜਿਸ ਤੋਂ ਬਾਅਦ, ਉਹ ਸਵੇਰੇ ਵਿਆਹ ਦੀ ਬਰਾਤ ਤੋਂ ਪਹਿਲਾਂ ਘਰੋਂ ਨਿਕਲ ਗਿਆ ਤੇ ਉਸ ਨੂੰ ਖੇਤ ਵਿੱਚ ਇੱਕ ਖੰਭੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

ਲਾੜੀ ਦਾ ਪ੍ਰਵਾਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਿਹਾ ਸੀ। ਲਾੜੇ ਦੀ ਖੁਦਕੁਸ਼ੀ ਨੇ ਵਿਆਹ ਵਾਲੇ ਘਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਰਿਠੋੜਾ ਦੇ 23 ਸਾਲਾ ਮੁਬਾਸਿਰ ਪੁੱਤਰ ਅਹਿਮਦ ਦਾ ਵਿਆਹ ਨੂਹ ਦੇ ਨਾਲ ਲੱਗਦੇ ਪਿੰਡ ਦੀ ਇੱਕ ਲੜਕੀ ਨਾਲ ਤੈਅ ਹੋਇਆ ਸੀ। ਵਿਆਹ ਦੀ ਬਰਾਤ ਐਤਵਾਰ ਨੂੰ ਜਾਣੀ ਸੀ। ਘਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਸਨ। ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਖੁਸ਼ੀ ਦੇ ਮਾਹੌਲ ਵਿੱਚ ਡੁੱਬੇ ਹੋਏ ਸਨ।











