Saturday, October 24, 2026
Home Chandigarh ਮਾਸਟਰ ਸਲੀਮ ਦੇ ਪਿਤਾ ਪੁਰਨ ਸ਼ਾਹਕੋਟੀ ਦਾ ਦੇਹਾਂਤ

ਮਾਸਟਰ ਸਲੀਮ ਦੇ ਪਿਤਾ ਪੁਰਨ ਸ਼ਾਹਕੋਟੀ ਦਾ ਦੇਹਾਂਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬੀ ਸੰਗੀਤ ਜਗਤ ਵਿੱਚ ਮੁੜ ਤੋਂ ਸੋਗ ਪਸਰ ਗਿਆ ਹੈ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੁਰਨ ਸ਼ਾਹਕੋਟੀ ਦਾ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਹਾਸਿਲ ਹੋਇਆ ਹੈ। ਪਿਤਾ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ’ਤੇ ਪੁੱਤ ਮਾਸਟਰ ਸਲੀਮ ਨੂੰ ਬੇਹੱਦ ਵੱਡਾ ਝਟਕਾ ਲੱਗਿਆ ਹੈ।

Advertisements

ਮਿਲੀ ਜਾਣਕਾਰੀ ਮੁਤਾਬਿਕ  ਉਸਤਾਦ ਪੁਰਨ ਸ਼ਾਹਕੋਟੀ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚਲ ਰਹੇ ਸੀ। ਜਿਸ ਕਾਰਨ ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਪੁਰਨ ਸ਼ਾਹਕੋਟੀ ਗਾਇਕ ਹੰਸਰਾਜ ਹੰਸ ਤੇ ਸਾਬਰ ਕੋਟੀ ਦੇ ਉਸਤਾਦ ਰਹਿ ਚੁੱਕੇ ਹਨ। ਉਸਤਾਦ ਪੁਰਨ ਸ਼ਾਹਕੋਟੀ ਦੇ ਦੇਹਾਂਤ ਦੀ ਖਬਰ ਸੁਣਨ ਮਗਰੋਂ ਗਾਇਕ ਹੰਸਰਾਜ ਹੰਸ ਉਨ੍ਹਾਂ ਦੇ ਘਰ ਪਹੁੰਚੇ ਹਨ। ਪਰਿਵਾਰ ਵਿੱਚ ਮਾਤਮ ਪਸਰਿਆ ਹੋਇਆ ਹੈ। 

LEAVE A REPLY

Please enter your comment!
Please enter your name here