ਸੰਸਥਾ ਵਿਖੇ ਨਟਾਸ ਵੱਲੋਂ ਨਸਿ਼ਆਂ ਵਿਰੁੱਧ ਨਾਟਕ ਖੇਡਿਆ ਗਿਆ

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼): ਸੰਸਥਾ ਵਿਖੇ ਨਟਾਸ ਵੱਲੋਂ ਨਸਿ਼ਆਂ ਵਿਰੁੱਧ ਨਾਟਕ ਖੇਡਿਆ ਗਿਆ। ਨਟਾਸ ਦੇ ਪ੍ਰਧਾਨ ਪ੍ਰਾਨ ਸਭਰਵਾਲ ਅਤੇ ਸਾਥੀਆਂ ਨੇ ਤਿੰਨ ਨਾਟਕ ਖੇਡੇ ਇਹਨਾਂ ਨਾਟਕਾਂ ਦਾ ਮੁੱਖ ਸੰਦੇਸ ਨਸਿ਼ਆ ਦਾ ਪਰਿਵਾਰ ਅਤੇ ਸਮਾਜ ਤੇ ਬੁਰਾ ਪ੍ਰਭਾਵਾ ਹੀ ਰਿਹਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਅਤੇ ਵਿਸ਼ੇਸ਼ ਮਹਿਮਾਨ ਹਰਬੰਸ ਸਿੰਘ ਕੁਲਾਰ ਸਨ। ਇਸ ਮੌਕੇ ਤੇ ਸੰਸਥਾ ਦੇ ਐਨ.ਐਸ.ਐਸ. ਯੁਨਿਟ ਅਤੇ ਰੇੱਡ ਰਿੱਬਨ ਕੱਲਬ ਦੇ ਪ੍ਰਧਾਨ ਪ੍ਰੋਫ਼ੇਸਰ ਨਰਿੰਦਰ ਸਿੰਘ ਢੀਂਡਸਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥਣਾ ਨੂੰ ਕਦੇ ਵੀ ਨਸ਼ਾ ਨਾ ਕਰਨ ਦੀ ਸੋਹ਼ੁੰ ਚੁਕਾਈ। ਇਹ ਪੋ਼ਗਰਾਮ ਐਨ.ਐਸ.ਐਸ. ਯੁਨਿਟ ਅਤੇ ਰੇੱਡ ਰਿੱਬਨ ਕੱਲਬ ਦੇ ਕਰੀਬ 200 ਵਿਦਿਆਰਥਣਾਂ ਨੇ ਦੇਖਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ: ਸਵਰਾਜ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ।

Advertisements

ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਜੇ ਕਰ ਵਿਦੇਸ਼ ਵਿਚ ਵੀ ਜਾਣਾ ਪੈਂਦਾ ਹੈ ਤਾਂ ਵੀ ਆਪਣਾ ਸਭਿਆਚਾਰ ਨਾ ਛੱਡਿਆ ਜਾਵੇ ਬਲਕਿ ਵਿਦੇਸ਼ ਵਿੱਚ ਵੀ ਆਪਣਾ ਸਭਿਆਚਾਰ ਨਾਲ ਜੁੜੋ ਅਤੇ ਹੋਰਾਂ ਨੂੰ ਵੀ ਜ਼ੋੜੇ ਉਹਨਾਂ ਨੇ ਵਿਸੇ਼ਸ਼ ਤੋਰ ਤੇ ਵਿਦਿਆਰਥਣਾਂ ਨੂੰ ਸੰਦੇਸ਼ ਦਿੱਤਾ ਕਿ ਆਪਣੇ ਸਭਿਆਚਾਰ ‘ਚ ਧੀਆਂ-ਭੈਣਾ ਸ਼ਰਾਬ- ਸਿਗਰੇਟ ਦਾ ਸੇਵਨ ਨਹੀਂ ਕਰਦੀਆਂ ਅਤੇ ਇਹ ਬੁਰਾਈ ਤੋਂ ਬੱਚ ਕੇ ਹੀ ਰਹਿਣਾ ਹੈ। ਇਸ ਨਾਲ ਅਗਲੀ ਪੀੜ੍ਹੀ ਤੇ ਬੁਰਾ ਅਸਰ ਪੈਂਦਾ ਹੈ।

ਵਿਦਿਆਰਥਣਾਂ ਨੂੰ ਨਾਟਕ ਬਹੁਤ ਵਧੀਆ ਲੱਗੇ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਹਰਬੰਸ ਸਿੰਘ ਕੁਲਾਰ ਨੇ ਆਏ ਮੁੱਖ ਮਹਿਮਾਨ ਅਤੇ ਸੰਸਥਾ ਦੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਉਹਨਾ ਕਿਹਾ ਕਿ ਸੰਸਥਾ ਦੇ ਅਨੁਸ਼ਾਸਨ ਅਤੇ ਸਾਫ-ਸਫਾਈ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਦੁਬਾਰਾ ਮੌਕਾ ਮਿਲਣ ਤੇ ਵੀ ਸੰਸਥਾ ਦੇ ਪ੍ਰੋਗਰਾਮ ਵਿੱਚ ਹਾਜਰ ਹੋਣਗੇ। ਇਸ ਮੌਕੇ ਤੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਸਾਰੇ ਕਲਾਕਾਰਾਂ ਨੂੰ ਸਨਮਾਨ ਚਿਨ਼ ਦਿੱਤੇ ਅਤੇ ਉਹਨਾ ਦੀ ਕਲਾਂ ਦੀ ਸਿਫਤ ਕੀਤੀ। ਇਸ ਮੌਕੇ ਤੇ ਪ੍ਰੋ. ਨਰਿੰਦਰ ਸਿੰਘ ਢੀਂਡਸਾ ਦੇ ਨਾਲ ਮੁਕਲ ਮਿੱਤਲ, ਮੈਡਮ ਅਮਨਪ੍ਰੀਤ ਕੌਰ, ਪਵਨ ਕੁਮਾਰ, ਹਰਪੀਤ ਸਿੰਘ, ਪੋ੍ਰ। ਗੁਰਮੇਲ ਸਿੰਘ ਅਤੇ ਹਰਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜਰ ਹੋਏ।

LEAVE A REPLY

Please enter your comment!
Please enter your name here