ਸਤੀਸ਼ ਨਾਹਰ ਤੇ ਹੋਏ ਪਰਚੇ ਦੇ ਵਿਰੋਧ ‘ਚ ਸੁਲਤਾਨਪੁਰ ਲੋਧੀ ਵਿਖੇ 20 ਮਾਰਚ ਨੂੰ ਧਰਨਾ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਦੀ ਇਕ ਅਹਿਮ ਮੀਟਿੰਗ ਪਾਰਟੀ ਦਫਤਰ ਨਰੋਤਮ ਵਿਹਾਰ ਵਿਖੇ ਹੋਈ ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਚੇਅਰਮੈਨ ਦਲਬੀਰ ਸਿੰਘ ਗਿੱਲ ਨੇ ਹਾਜ਼ਿਰ ਪਾਰਟੀ ਵਰਕਰਾਂ ਦੇ ਹਜ਼ੂਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋ ਦੀ ਪੰਜਾਬ ਅੰਦਰ ਆਪ ਸਰਕਾਰ ਆਈ ਹੈ ਉਹਦੋਂ ਤੋਂ ਦਲਿਤ ਵਰਗ ਨਾਲ ਧੱਕਾ ਹੋ ਰਿਹਾ ਹੈ ਜੋ ਵੀ ਇਨਸਾਨ ਦਲਿਤ ਵਰਗ ਦੇ ਹੱਕਾਂ ਦੀ ਗੱਲ ਕਰਦਾ ਹੈ।

Advertisements

ਉਸਨੂੰ ਟਾਰਗੇਟ ਤੇ ਰੱਖ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸਦੀ ਤਾਜ਼ਾ ਮਿਸਾਲ ਸੁਲਤਾਨਪੁਰ ਲੋਧੀ ਵਿਖੇ ਧਰਨਾ ਪ੍ਰਦਰਸ਼ਨ ਦੌਰਾਨ ਇੱਕ ਮੁਲਾਜ਼ਿਮ ਵਲੋਂ ਪਾਰਟੀ ਦੀ ਮਹਿਲਾ ਵਰਕਰ ਨਾਲ ਬਦਸਲੂਕੀ ਕੀਤੀ ਗਈ ਜਿਸ ਤੇ ਪੁਲਿਸ ਨੇ ਆਪਣੇ ਮੁਲਾਜ਼ਿਮ ਤੇ ਕਾਰਵਾਈ ਕਰਨ ਦੀ ਬਜਾਏ ਪਾਰਟੀ ਪ੍ਰਧਾਨ ਸਤੀਸ਼ ਨਾਹਰ ਤੇ ਬਾਕੀ ਸਾਥੀਆਂ ਤੇ ਪਰਚਾ ਦਰਜ਼ ਕਰ ਦਿੱਤਾ ਜੋਕਿ ਨਾਜਾਇਜ਼ ਤੇ ਝੂਠਾ ਹੈ। ਜਿਸਦੇ ਰੋਸ਼ ਵਜੋਂ 20 ਮਾਰਚ ਨੂੰ ਕਪੂਰਥਲਾ ਦਾਣਾ ਮੰਡੀ ਤੋਂ ਇਕੱਠੇ ਹੋਕੇ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ ਜਾਵੇਗਾ ਤੇ ਤਲਵੰਡੀ ਪੁਲ ਸੁਲਤਾਨਪੁਰ ਲੋਧੀ ਵਿਖੇ ਪਾਰਟੀ ਵਰਕਰਾਂ ਲੀਡਰਾਂ ਤੋਂ ਅਲਾਵਾ ਬੁੱਢਾ ਦਲ ਨਿਹੰਗ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੋਰ ਤੇ ਦੋ ਘੰਟੇ ਦਾ ਧਰਨਾ ਦਿੱਤਾ ਜਾਵੇਗਾ ਤੇ ਜਾਪ ਕੀਤਾ ਜਾਵੇਗਾ ਜੇਕਰ ਦਰਜ਼ ਕੀਤਾ ਪਰਚਾ ਰੱਧ ਨਹੀਂ ਹੋਵੇਗਾ।

24 ਮਾਰਚ ਨੂੰ ਪੰਜਾਬ ਦੀ ਵੱਖ ਵੱਖ ਜਥੇਬੰਦੀਆਂ ਵਲੋਂ ਪੰਜਾਬ ਪੱਧਰ ਤੇ ਤਲਵੰਡੀ ਪੁੱਲ ਸੁਲਤਾਨਪੁਰ ਲੋਧੀ ਵਿਖੇ ਪਾਰਟੀ ਵਰਕਰ ਭੁੱਖ ਹੜਤਾਲ ਤੇ ਬੈਠਣਗੇ ਇਸ ਮੌਕੇ ਆਰ ਕੇ ਖੋਸਲਾ,ਕੈਪਟਨ ਚਰਨਜੀਤ ਸਿੰਘ,ਸੰਤੋਖ ਸਿੰਘ,ਜਰਨੈਲ ਸਿੰਘ,ਸੂਬੇਦਾਰ ਪ੍ਰਗਟ ਸਿੰਘ ਸੁੱਖਾ ,ਹੀਰਾ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਰਾਜ ਸਿੰਘ, ਚਰਨਜੀਤ ਕੌਰ, ਕੁਲਵਿੰਦਰ ਕੌਰ, ਗੁਰਨਾਮ ਸਿੰਘ ਸਹਿਤ ਵੱਡੀ ਗਿਣਤੀ ਚ ਵਰਕਰ ਹਾਜ਼ਿਰ ਸਨ।

LEAVE A REPLY

Please enter your comment!
Please enter your name here