ਕਾਰਪੋਰੇਸ਼ਨ ਗਰੀਬ ਪਰਿਵਾਰਾ ਦੇ ਬੱਚਿਆਂ ਨਾਲ ਜ਼ਿਆਦਤੀ ਨਾ ਕਰੇ: ਅਵੀ ਰਾਜਪੂਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਾਰਪੋਰੇਸ਼ਨ ਕਪੂਰਥਲਾ ਵਿਚ ਗੋਪਾਲ ਥਾਪਰ ਅਤੇ ਸਰਦਾਰੀ ਲਾਲ ਸ਼ਰਮਾ ਜੀ ਦੀ ਰਹਿਨੁਮਾਈ ਵਿਚ ਕਾਰਪੋਰੇਸ਼ਨ ਖਿਲਾਫ ਅਣਮਿਥੇ ਸਮੇ ਤਕ ਰੋਸ਼ ਮੁਜਾਹਰਾ ਚੱਲ ਰਿਹਾ ਸੀ ਜਿਸ ਵਿਚ ਅਵੀ ਰਾਜਪੂਤ ਨੇ ਵੀ ਹਲਕੇ ਕਪੂਰਥਲਾ ਦੇ ਲੋਕਾਂ ਦਾ ਸੇਵਾਦਾਰ ਹੋਣ ਦੇ ਨਾਤੇ ਆਪਣਾ ਸਮਰਥਨ ਮੁਲਾਜ਼ਿਮਾਂ ਨੂੰ ਦਿੱਤਾ ਅਤੇ ਮੰਗ ਕਿੱਤੀ ਕੀ ਮੁਲਾਜਮਾ ਦੀ ਜੋ ਜਾਇਜ਼ ਮੰਗਾ ਦੇ ਹੱਕ ਲਈ ਧਰਨਾ ਲਗਾਇਆ ਗਿਆ ਉਹ ਜਲਦ ਪੂਰੀਆਂ ਕਿੱਤੀਆਂ ਜਾਣਾ ਜਿਸ ਵਿਚ ਬਹੁਤ ਗੰਭੀਰ ਮਸਲਾ ਉਨ੍ਹਾਂ ਮੁਲਾਜਮਾ ਦਾ ਦੇਖਣ ਨੂੰ ਮਿਲਿਆ ਜੋ ਕੋਰੋਨਾ ਸਮੇ ਦੌਰਾਨ ਕਪੂਰਥਲਾ ਹਲਕੇ ਦੀ ਸਫਾਈ ਲਈ ਸੜਕਾਂ ਤੇ ਉਤਰ ਕੇ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕਿੱਤੇ ਬਿਨਾਂ ਕੋਰੋਨਾ ਵਰੀਅਰ ਦੇ ਨਾਮ ਤੇ ਕੰਮ ਕਰਦੇ ਰਹੇ ਉਨ੍ਹਾਂ ਨੂੰ DC ਰੇਟ ਤੇ ਅੱਗੇ ਨੌਕਰੀ ਕੀ ਦੇਣੀ ਉਲਟਾ ਉਨ੍ਹਾਂ ਨੂੰ ਕੰਮਾਂ ਤੋਂ ਕੱਢ ਕੇ ਉਨ੍ਹਾਂ ਨੌਜਵਾਨਾਂ ਨੂੰ ਬੇਰੋਜਗਾਰ ਕਰ ਦਿੱਤਾ ਗਿਆ ਜੋ ਇਨੀ ਮੇਹਨਤ ਨਾਲ ਸ਼ਹਿਰ ਦੀ ਸਾਫ ਸਾਫਾਈ ਰੱਖ ਰਹੇ ਸੀ ਜਿਨ੍ਹਾਂ ਦੀ ਗਿਣਤੀ 40 ਸੀ ਉਲਟਾ ਇਸ ਤਰਾਹ ਹੋਣਾ ਚਾਹੀਦਾ ਸੀ।

Advertisements

ਜੋ ਨਵੇਂ ਮੁਲਾਜਮ ਭਰਤੀ ਕਰਨੇ ਨੇ 175 ਉਨ੍ਹਾਂ ਵਿਚ ਇਨਾ 40 ਬੰਦਿਆਂ ਨੂੰ ਪਹਿਲ ਮਿਲੇ ਪਰ ਕਾਰਪੋਰੇਸ਼ਨ ਤੇ ਆਪਣੀ ਜ਼ਿੱਦ ਭੂਗਾਣ ਵਿਚ ਮਾਹਿਰ ਹੈ ਇਨਾ ਦੇ ਅਧਿਕਾਰੀਆਂ ਨੂੰ ਗਰੀਬਾਂ ਨਾਲ ਕੋਈ ਮਤਲਬ ਨਹੀਂ ਬੱਸ ਆਪਣੀ ਵੱਡੀਆਂ ਵੱਡੀਆਂ ਤਨਖਾਹਾਂ ਨਾਲ ਮਤਲਬ ਹੈ ਜਲਦ ਤੋਂ ਜਲਦ ਮੁਲਾਜਮਾ ਨੂੰ ਬਣਦਾ ਹੱਕ ਮਿਲੇ ਨਹੀਂ ਤਾਂ ਮੇਰੇ ਵੱਲੋ ਤੇ ਮੇਰੀ ਟੀਮ ਵੱਲੋ ਗਰੀਬ ਪਰਿਵਾਰਾ ਨਾਲ ਹੋਏ ਧੋਖੇ ਦੇ ਖਿਲਾਫ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਜਿਸ ਦਾ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਧੀਰਜ ਨੱਯਰ, ਕੁਲਦੀਪਕ ਧੀਰ, ਲਵਲੀ, ਸੁਮੀਤ ਕਪੂਰ, ਰਾਜੇਸ਼, ਅਮਿਤ ਅਰੋੜਾ, ਰਾਹੁਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here