Sunday, November 1, 2026
Home Latest ਤਰਨਤਾਰਨ ‘ਚ ਬੀਐੱਸਐੱਫ ਜਵਾਨਾਂ ਨੇ ਡਰੋਨ ਤੇ 21 ਕਰੋੜ ਦੀ ਹੈਰੋਇਨ ਕੀਤੀ...

ਤਰਨਤਾਰਨ ‘ਚ ਬੀਐੱਸਐੱਫ ਜਵਾਨਾਂ ਨੇ ਡਰੋਨ ਤੇ 21 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਤਰਨਤਾਰਨ (ਦ ਸਟੈਲਰ ਨਿਊਜ਼), ਪਲਕ। ਬੀਐੱਸਐੱਫ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਹੈ। ਜਵਾਨਾਂ ਨੇ ਇੱਕ ਡਰੋਨ ਅਤੇ 21 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਡਰੋਨ ਅਤੇ ਹੈਰੋਇਨ ਦੀ ਖੇਪ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।

Advertisements

ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਡਰੋਨ ਦੀ ਮੂਵਮੈਂਟ ਦੇਖੀ ਗਈ ਹੈ। ਜਿਸ ਤੋਂ ਬਾਅਦ ਜਵਾਨਾਂ ਨੇ ਪੰਜਾਬ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਦੋਵਾਂ ਟੀਮਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਤੇ ਤਲਾਸ਼ੀ ਦੌਰਾਨ ਡਰੋਨ ਅਤੇ ਹੈਰੋਇਨ ਦੀ ਖੇਪ ਜ਼ਬਤ ਕੀਤੀ।

LEAVE A REPLY

Please enter your comment!
Please enter your name here