ਬਠਿੰਡਾ-ਚੰਡੀਗੜ੍ਹ ਹਾਈਵੇਅ ਤੇ 5 ਗੱਡੀਆ ਵਿਚਕਾਰ ਹੋਈ ਭਿਆਨਕ ਟੱਕਰ, 15 ਜ਼ਖ਼ਮੀ

ਬਠਿੰਡਾ (ਦ ਸਟੈਲਰ ਨਿਊਜ਼), ਰਿਪੋਟ ਪੰਕਜ। ਪੰਜਾਬ ਦੇ ਬਠਿੰਡਾ-ਚੰਡੀਗੜ੍ਹ ਹਾਈਵੇਅ ਤੇ ਇੱਕ ਭਿਆਨਕ ਹਾਦਸਾ ਵਾਪਰਨ ਕਾਰਨ 15 ਲੋਕ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਸਬੰਧੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਨੇ ਦੱਸਿਆ ਕਿ ਦੇਰ ਸ਼ਾਮ ਚੰਡੀਗੜ੍ਹ ਹਾਈਵੇਅ ਤੇ ਇੱਕ ਕਾਰ ਜੋ ਬਠਿੰਡਾ ਵੱਲੋ ਚੰਡੀਗੜ੍ਹ ਨੂੰ ਜਾ ਰਹੀ ਸੀ।

Advertisements

ਅਚਾਨਕ ਹੀ ਕਾਰ ਦਾ ਸਤੁੰਲਨ ਵਿਗੜ ਗਿਆ, ਜਿਸ ਕਾਰਨ ਕਾਰ ਡਿਵਾਇਡਰ ਨਾਲ ਟਕਰਾਉਣ ਤੋ ਬਾਅਦ ਪਲਟੀਆਂ ਖਾਂਦੀ ਹੋਈ ਉਲਟ ਦਿਸ਼ਾ ਵਿੱਚ ਚੱਲ ਗਈ ਅਤੇ ਚੰਡੀਗੜ੍ਹ ਵੱਲੋ ਆਉਦੀਆ ਹੋਈਆ 4 ਹੋਰ ਗੱਡੀਆਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਰੀਬ 15 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here