ਟਰੱਕ ਨੇ ਮਾਰੀ ਬੱਸ ਨੂੰ ਟੱਕਰ, ਕਈ ਔਰਤਾਂ ਤੇ ਨੌਜਵਾਨ ਗੰਭੀਰ ਜ਼ਖ਼ਮੀ

ਖੰਨਾ(ਦ ਸਟੈਲਰ ਨਿਊਜ਼)। ਖੰਨਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋਈ ਹੈ। ਖ਼ਬਰ ਮੁਤਾਬਕ ਬੱਸ ਨੂੰ ਪਿੱਛੋਂ ਟਰੱਕ ਨੇ ਟੱਕਰ ਮਾਰੀ। ਬੱਸ ਵਿੱਚ 25 ਦੇ ਕਰੀਬ ਔਰਤਾਂ ਸਵਾਰ ਸਨ। ਇਹਨਾਂ ਵਿੱਚੋਂ 15 ਦੇ ਕਰੀਬ ਔਰਤਾਂ ਨੂੰ ਸੱਟਾਂ ਲੱਗੀਆਂ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਦੇ ਮੁਤਾਬਕ ਇਹ ਔਰਤਾਂ ਧਾਗਾ ਫੈਕਟਰੀ ਵਿੱਚ ਕੰਮ ਕਰਦੀਆਂ ਸਨ ਅਤੇ ਰੋਜ਼ ਦੀ ਤਰ੍ਹਾਂ ਇਹ ਫੈਕਟਰੀ ਦੀ ਬੱਸ ਵਿੱਚ ਸਵਾਰ ਹੋ ਕੇ ਕੰਮ ਤੇ ਜਾ ਰਹੀਆਂ ਸਨ।

Advertisements

ਜਿਵੇਂ ਹੀ ਇਹ ਬੱਸ ਖੰਨਾ ਜੀਟੀ ਰੋਡ ਉੱਪਰ ਗੁਰਦੁਆਰਾ ਕਲਗੀਧਰ ਸਾਹਿਬ ਸਾਹਮਣੇ ਪੁੱਜੀ ਤਾਂ ਪਿੱਛੋਂ ਟਰੱਕ ਨੇ ਟੱਕਰ ਮਾਰ ਦਿੱਤੀ। ਟਰੱਕ ਦੇ ਟੱਕਰ ਮਾਰਨ ਕਾਰਨ ਬੱਸ ਬੇਕਾਬੂ ਹੋ ਗਈ, ਜਿਸਨੂੰ ਬੱਸ ਡਰਾਈਵਰ ਨੇ ਮੁਸ਼ਕਿਲ ਨਾਲ ਕੰਟਰੋਲ ਕੀਤਾ। ਟੱਕਰ ਤੋਂ ਬਾਅਦ ਟਰੱਕ ਵਾਲਾ ਫਰਾਰ ਹੋ ਗਿਆ। ਸਧਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਨੇੜੇ ਹੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here