ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਢਿਲਵਾਂ ਆਸ਼ਰਮ ਵਿਖੇ ਯੋਗ ਅਤੇ ਧਿਆਨ ਸ਼ਿਵਿਰ ਦਾ ਆਯੋਜਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਪਣੇ ਸਥਾਨਕ ਆਸ਼ਰਮ ਵਿਖੇ ਦੋ ਦਿਨਾਂ ਵਿਲੱਖਣ ਯੋਗ ਅਤੇ ਧਿਆਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਜਿਸਦੇ ਅੱਜ ਪਹਿਲੇ ਦਿਨ ਸੰਸਥਾਨ ਵੱਲੋਂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ 21ਵੀਂ ਸਦੀ ਦੇ ਵਿਗਿਆਨਕ ਅਤੇ ਪ੍ਰਗਤੀਵਾਦੀ ਯੁੱਗ ਵਿੱਚ ਮਨੁੱਖ ਦੇ ਪਾਸ ਭੌਤਿਕ ਸੁਖ ਸੁਵਿਧਾਵਾਂ ਤਾਂ ਹਨ ਪਰੰਤੂ ਮਾਨਸਿਕ ਸ਼ਾਂਤੀ ਨਾ ਹੋਣ ਕਾਰਣ ਮਨੁੱਖ ਅਸ਼ਾਂਤ ਅਤੇ ਚਿੰਤਾ ਤੋਂ ਗ੍ਸਿਤ ਹੈ। 

Advertisements

ਧਿਆਨ ਨੂੰ ਮਾਨਸਿਕ ਸ਼ਾਂਤੀ ਦਾ ਸੋਮਾ ਦੱਸਦੇ ਹੋਏ ਸਵਾਮੀ ਜੀ ਨੇ ਕਿਹਾ ਕਿ ਸਾਡੀ ਭਾਰਤੀ ਸੰਸਕ੍ਰਿਤੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਧਿਆਨ ਨਾਲ ਹੀ ਮਨੁੱਖ ਮਾਨਸਿਕ ਸ਼ਾਂਤੀ ਨੂੰ ਪ੍ਰਾਪਤ ਕਰ ਸਕਦਾ ਹੈ। ਪਰੰਤੂ ਅੱਜ ਦੁੱਖ ਦੀ ਗੱਲ ਹੈ ਕਿ ਮਨੁੱਖ ਨੂੰ ਧਿਆਨ ਦੀ ਵਾਸਤਵਿਕ ਕਿਰਿਆ ਦਾ ਗਿਆਨ ਨਾ ਹੋਣ ਕਾਰਨ ਮਨੁੱਖ ਅੱਖਾਂ ਬੰਦ ਕਰਕੇ ਬੈਠਣ ਨੂੰ ਹੀ ਧਿਆਨ ਸਮਝ ਲੈਂਦਾ ਹੈ, ਜਦ ਕਿ ਐਸਾ ਨਹੀਂ ਹੈ। ਧਿਆਨ ਦੀ ਕਿਰਿਆ ਤਾਂ “ਆਤਮ ਦਰਸ਼ਨ” ਦੇ ਨਾਲ ਹੀ ਸੰਪੂਰਨ ਹੁੰਦੀ ਹੈ। ਕਿਉਂ ਕਿ ਪਰਮਾਤਮਾ ਨੂੰ ਸਾਰੇ ਹੀ ਧਾਰਮਿਕ ਗ੍ਰੰਥਾਂ ਵਿੱਚ “ਜੋਤ ਸਵਰੂਪ” ਦੱਸਿਆ ਗਿਆ ਹੈ। ਜਿਵੇਂ ਕਿ ਗੁਰਬਾਣੀ ਵਿੱਚ ਜੋਤ ਰੂਪ ਹਰਿ ਆਪ.., ਮਨ ਤੂ ਜੋਤ ਸਰੂਪ ਹੈ… ਕਹਿ ਕੇ ਦੱਸਿਆ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ “ਘਰਿ ਮਹਿ ਘਰਿ ਦਿਖਾਇ ਦੇ ਸੋ ਸਤਿਗੁਰ ਪੁਰਖ ਸੁਜਾਣ” ਭਾਵ ਕਿ ਜੋ ਸਰੀਰ ਰੂਪੀ ਘਰ ਦੇ ਵਿੱਚ ਹੀ ਪਰਮਾਤਮਾ ਦੇ ਘਰ ਦਾ ਦਰਸ਼ਨ ਕਰਵਾ ਦੇ ਓਹੀ ਪੂਰਨ ਸਤਗੁਰੁ ਹੁੰਦਾ ਹੈ। ਭਾਵ ਕਿ ਜਦੋਂ ਸਾਧਕ ਆਪਣੇ ਅੰਦਰ ਹੀ ਪਰਮਾਤਮਾ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਦਾ ਹੈ ਤਾਂ ਫਿਰ ਹੀ ਮਾਨਸਿਕ ਸ਼ਾਂਤੀ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਹੀ ਪੂਰੀ ਹੁੰਦੀ ਹੈ ਧਿਆਨ ਦੀ ਸ਼ਾਸ਼ਵਤ ਪ੍ਰਕਿਰਿਆ।

ਧਿਆਨ ਦੇਣ ਯੋਗ ਹੈ ਕਿ ਅੱਜ ਸੰਸਥਾਨ ਵੱਲੋਂ ਸਾਰੇ ਵਿਸ਼ਵ ਵਿੱਚ “ਧਿਆਨ ਸ਼ਿਵਿਰਾਂ” ਦਾ ਆਯੋਜਨ ਕਰਕੇ ਸੰਪੂਰਨ ਮਾਨਵ ਜਾਤੀ ਨੂੰ ਧਿਆਨ ਦੀ ਸਨਾਤਨ ਪ੍ਰਕਿਰਿਆ ਨਾਲ ਜੋੜਿਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਜਿੱਥੇ ਸਾਰੇ ਹੀ ਸਾਧਕਾਂ ਨੇ ਸਾਮੂਹਿਕ ਧਿਆਨ ਕਰਕੇ ਮਾਨਸਿਕ ਸ਼ਾਂਤੀ ਦੀ ਪ੍ਰਾਪਤੀ ਕੀਤੀ, ਉੱਥੇ ਨਾਲ ਹੀ *ਸਾਧਵੀ ਸ਼ਿਲਪਾ ਭਾਰਤੀ* ਅਤੇ *ਬਲਜੀਤ ਭਾਰਤੀ* ਨੇ ਰਸਮਈ ਅਤੇ ਭਾਵ ਭਰਪੂਰ ਕੀਰਤਨ ਕਰਕੇ ਸਰਬਤ ਦੇ ਭਲੇ ਦੀ ਪ੍ਰਾਰਥਨਾ ਵੀ ਕੀਤੀ। 

LEAVE A REPLY

Please enter your comment!
Please enter your name here