ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਖੂਨਦਾਨ ਕੈਂਪ 23 ਮਾਰਚ ਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਦ ਲਾਈਫ ਹੇਲਪਰਸ ਕਪੂਰਥਲਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਖੂਨਦਾਨ ਕੈਂਪ ਆਨੰਦ ਗਰੁੱਪ ਕਪੂਰਥਲਾ ਦੇ ਸਹਿਯੋਗ ਨਾਲ ਐੱਮ.ਡੀ.ਐੱਸ.ਡੀ ਸਕੂਲ ਕਪੂਰਥਲਾ ਵਿਖੇ ਕੱਲ 23 ਮਾਰਚ ਨੂੰ ਲਗਾਇਆ ਜਾ ਰਿਹਾ ਹੈ.

Advertisements

ਕੈਂਪ ਦੀ ਜਾਣਕਾਰੀ ਦਿੰਦੇ ਹੋਏ ਦ ਲਾਈਫ ਹੇਲਪਰਸ ਕਪੂਰਥਲਾ ਦੇ ਸਚਿਨ ਅਰੋੜਾ, ਆਨੰਦ ਗਰੁੱਪ ਦੇ ਮੈਨੇਜਿੰਗ  ਡਾਇਰੈਕਟਰ ਵਿਕਰਮ ਆਨੰਦ ਅਤੇ ਡਾਇਰੈਕਟਰ ਡਾ. ਅਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਖੂਨਦਾਨ ਬਹੁਤ ਹੀ ਨੇਕ ਕੰਮ ਹੈ.ਹਰ ਵਿਅਕਤੀ ਸਾਲ ਵਿਚ ਚਾਰ ਵਾਰ ਖੂਨਦਾਨ ਕਰਕੇ ਕਈ ਲੋਕਾਂ ਦੀ ਜਿੰਦਗੀ ਬਚਾ ਸਕਦਾ ਹੈ. ਉਨ੍ਹਾਂ ਕਿਹਾ ਕਿ ਖੂਨਦਾਨ ਨਾਲ ਸਰੀਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਇਸ ਖੂਨਦਾਨ ਕਰਨ ਨਾਲ ਵਿਅਕਤੀ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ. ਇਸ ਲਈ ਹਰ ਸਿਹਤਮੰਦ ਵਿਅਕਤੀ ਨੂੰ ਇਸ ਕੈੰਪ ਵਿਚ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ. ਉਨ੍ਹਾਂ ਦੱਸਿਆ ਕਿ ਇਸ ਕੈੰਪ ਵਿਚ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਖੂਨ ਇਕੱਤਰ ਕਰੇਗੀ. ਖੂਨਦਾਨ ਕਰਨ ਵਾਲੇ ਹਰ ਖੂਨਦਾਨੀ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ.

LEAVE A REPLY

Please enter your comment!
Please enter your name here