ਜਸਟਿਸ ਰਾਜਵੀਰ ਸ਼ੇਰਾਵਤ ਵਲੋਂ ਕੇਂਦਰੀ ਜੇਲ ਦਾ ਦੌਰਾ,ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਵੀਰ ਸ਼ੇਰਾਵਤ ਵਲੋਂ ਅੱਜ ਕੇਂਦਰੀ ਜੇਲ ਕਪੂਰਥਲਾ ਦਾ ਦੌਰਾ ਕਰਕੇ ਜੇਲ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਬੰਦੀਆਂ ਦੀਆਂ ਮੁਸ਼ਿਕਲਾਂ ਸੁਣ ਉਨ੍ਹਾਂ ਦੇ ਫੌਰੀ ਹੱਲ ਲਈ ਦਿਸ਼ਾ ਨਿਦਰੇਸ਼ ਜਾਰੀ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ, ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਤੇ ਏ.ਡੀ.ਸੀ ਜਨਰਲ ਸਾਗਰ ਸੇਤੀਆ ਵੀ ਹਾਜ਼ਰ ਸਨ। ਕੇਂਦਰੀ ਜੇਲ ਵਿਖੇ ਪਹੁੰਚਣ ’ਤੇ ਪੰਜਾਬ ਪੁਲਿਸ ਦੀ ਇਕ ਟੁਕੜੀ ਵਲੋਂ ਜਸਟਿਸ ਰਾਜਵੀਰ ਸ਼ੇਰਾਵਤ ਨੂੰ ਸਲਾਮੀ ਵੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਵਲੋਂ ਕੈਦੀਆਂ ਦੇ ਖਾਣੇ ਨੂੰ ਖੁਦ ਖਾ ਕੇ ਨਿਰੀਖਣ ਵੀ ਕੀਤਾ ਗਿਆ।

Advertisements

ਜਸਟਿਸ ਰਾਜਵੀਰ ਸ਼ੇਰਾਵਤ ਵਲੋਂ ਜੇਲ ਵਿਖੇ ਸਜ਼ਾ ਭੁਗਤ ਰਹੇ ਕੈਦੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਦੀਆਂ ਮੁਸ਼ਿਕਲਾਂ ਸੁਣੀਆਂ ਗਈਆਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਨ੍ਹਾਂ ਵਲੋਂ ਲੋੜਵੰਦਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਉਣਾ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਇਸਦਾ ਲਾਭ ਲੈ ਕੇ ਆਪਣੇ ਕੇਸ ਦੀ ਉਪਰਲੀ ਅਦਾਲਤ ਵਿਚ ਅਪੀਲ ਦਾਇਰ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਵਲੋਂ ਜੇਲ ਵਿਖੇ ਨਵੇਂ ਬਣੇ “ਸਿੱਖਿਆ ਦਾਤ ਲਰਨਿੰਗ ਸੈਂਟਰ” ਦਾ ਵੀ ਉਦਘਾਟਨ ਕੀਤਾ ਗਿਆ,ਜਿੱਥੇ ਕੈਦੀਆਂ ਵਲੋਂ ਸਮਾਰਟ ਕਲਾਸਾਂ ਰਾਹੀਂ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ। ਜਸਟਿਸ ਰਾਜਵੀਰ ਸ਼ੇਰਾਵਤ ਵਲੋਂ ਕੇਂਦਰੀ ਜੇਲ ਕਪੂਰਥਲਾ ਵਿਖੇ ਸਥਾਪਿਤ “ਰੇਡੀਓ ਉਜਾਲਾ “ ਪੰਜਾਬ ਦਾ ਵੀ ਦੌਰਾ ਕੀਤਾ ਗਿਆ ਅਤੇ ਜੇਲ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ।ਉਨਾਂ ਜੇਲ ਵਿਖੇ ਇਕ ਬੱਚੀ ਦੇ ਜਨਮ ਦਿਨ ਮੌਕੇ ਕੇਕ ਵੀ ਕੱਟਿਆ ।ਇਸ ਉਪਰੰਤ ਉਨ੍ਹਾਂ ਵਲੋਂ ਭੁਲੱਥ ਵਿਖੇ ਬਣਨ ਵਾਲੇ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਉਸਾਰੀ ਲਈ ਚੁਣੇ ਗਏ ਢੁਕਵੇਂ ਸਥਾਨ ਦਾ ਵੀ ਦੌਰਾ ਕੀਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਪਲੈਕਸ ਦੀ ਉਸਾਰੀ ਦੇ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਉਣ ਦੇ ਨਿਰੇਦਸ਼ ਵੀ ਦਿੱਤੇ।

LEAVE A REPLY

Please enter your comment!
Please enter your name here