ਨਵਜੋਤ ਸਿੱਧੂ ਦੀ ਰਿਹਾਈ ਤੋ ਪਹਿਲਾ ਹੀ ਰਾਜਾ ਵੜਿੰਗ ਨੇ ਸਿੱਧੂ ਦੇ ਕਰੀਬੀ ਨੂੰ ਅਹੁਦੇ ਤੋ ਹਟਾਇਆ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜਲਦ ਹੀ ਪਟਿਆਲਾ ਜੇਲ੍ਹ ਤੋ ਰਿਹਾਅ ਹੋਣ ਵਾਲੇ ਹਨ ਪਰ ਉਹਨਾਂ ਦੇ ਜੇਲ੍ਹ ਤੇ ਰਿਹਾਅ ਹੋਣ ਤੋਂ ਪਹਿਲਾ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਦੇ ਕਰੀਬੀ ਮੰਨੇ ਜਾਂਦੇ ਨਵਤੇਜ ਸਿੰਘ ਸੁਲਤਾਨਵਿੰਡ ਨੂੰ ਅਹੁਦੇ ਤੋ ਹਟਾ ਦਿੱਤਾ ਹੈ। ਨਵਤੇਜ ਸਿੰਘ ਸੁਲਤਾਨਵਿੰਡ ਜੋ ਕਿ ਕਾਂਗਰਸ ਬਲਾਕ ਨਿਊ ਅੰਮ੍ਰਿਤਸਰ ਦੇ ਪ੍ਰਧਾਨ ਸਨ।

Advertisements

ਉਹਨਾਂ ਨੂੰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਹੁਕਮਾ ਅਨੁਸਾਰ ਉਹਨਾਂ ਦੇ ਅਹੁਦੇ ਤੋ ਫਾਰਗ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਦਸਤਖਤਾਂ ਹੇਠ ਲਿਖੀ ਗਈ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਪਾਰਟੀ ਦੇ ਪ੍ਰੋਗਰਾਮਾਂ ਤੋ ਦੂਰ ਰਹਿਣ ਕਾਰਣ ਪੰਜਾਬ ਕਾਂਗਰਸ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਤੁਹਾਨੂੰ ਬਲਾਕ ਪ੍ਰਧਾਨ ਦੇ ਅਹੁਦੇ ਤੋ ਫਾਰਗ ਕੀਤਾ ਜਾਂਦਾ ਹੈ। ਇਸ ਸਬੰਧ ਵਿੱਚ ਨਵਤੇਜ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਕਾਂਗਰਸ ਦਾ ਵਫਾਦਾਰ ਸਿਪਾਹੀ ਹੈ,,ਪੰਜਾਬ ਵਿੱਚ ਕਾਂਗਰਸ ਖਿਲਾਫ ਕਿੰਨੀਆਂ ਵੀ ਹਨੇਰੀਆਂ ਝੁੱਲੀਆਂ ਅਸੀਂ ਕਦੇ ਡੋਲੇ ਨਹੀਂ ਅਤੇ ਹਰ ਹਾਲਤ ਵਿੱਚ ਕਾਂਗਰਸ ਨਾਲ ਚੱਟਾਨ ਵਾਗੂੰ ਖੜੇ ਰਹੇ।

LEAVE A REPLY

Please enter your comment!
Please enter your name here