ਚੰਗਾ ਭਵਿੱਖ ਬਨਾਉਣ ਲਈ ਡੌਕੀਂ ਲਗਾ ਇਟਲੀ ਗਏ ਨੌਜ਼ਵਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ

ਪੱਟੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਆਪਣਾ ਚੰਗਾ ਭਵਿੱਖ ਬਨਾਉਣ ਲਈ ਹਰ ਕੋਈ ਇਨਸਾਨ ਵਿਦੇਸ਼ ਜਾ ਰਹੇ ਹਨ। ਅਜਿਹੇ ਵਿੱਚ ਕਈ ਵਾਰ ਨੌਜ਼ਵਾਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਹਲਕਾ ਪੱਟੀ ਦੇ ਅਧੀਨ ਆਉਦੇ ਪਿੰਡ ਚੂਸਲੇਵੜ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਪਿੰਡ ਦੇ ਨੋਜ਼ਵਾਨ ਸੁਖਵੰਤ ਸਿੰਘ ਦੀ ਦਿਲ ਦਾ ਦੋਰਾ ਪੈਣ ਕਾਰਣ ਮੌਤ ਹੋ ਗਈ।

Advertisements

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਭਰਾ ਡੌਕੀਂ ਲਗਾ ਕੇ ਵਿਦੇਸ਼ ਵਿੱਚ ਗਿਆ ਸੀ ਅਤੇ ਉਸਨੇ ਕੁੱਝ ਕਿ ਦਿਨ ਕਈ ਘਰਾਂ ਵਿੱਚ ਕੰਮ ਕੀਤਾ ਅਤੇ ਜਦੋਂ ਉਹ ਹੋਰ ਕੰਮ ਦੀ ਭਾਲ ਲਈ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਹੀ ਉਸਦੀ ਦਿਲ ਦਾ ਦੋਰਾ ਪੈਣ ਕਾਰਣ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਮੱਦਦ ਦੀ ਗੁਹਾਰ ਲਗਾਈ ਹੈ।

LEAVE A REPLY

Please enter your comment!
Please enter your name here