ਸਕੱਤਰ ਵੱਲੋਂ ਪੰਜਾਬ ਵਿੱਚ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਕਿਸਾਨਾਂ ਨਾਲ ਵਿਚਾਰ ਵਟਾਂਦਰਾ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਸਹਿਕਾਰਤਾ ਵਿਭਾਗ ਦੇ ਵਿਸ਼ੇਸ਼ ਸਕੱਤਰ ਅਰਵਿੰਦਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਦੀ ਖੁੜੰਜ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਿਚ ਪੰਜਾਬ ਵਿੱਚ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਸਟੇਟ ਫਾਰਮਰ ਕਮਿਸ਼ਨ ਦੇ ਨੁਮਾਇੰਦੇ ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਬਾਗਬਾਨੀ ਵਿਭਾਗ ਸਮੁੱਚੀ ਟੀਮ ਸਮੇਤ ਪਹੁੰਚੇ। ਗੁਰਕੰਵਲ ਸਿੰਘ ਵੱਲੋਂ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸੁਝਾਅ ਪ੍ਰਾਪਤ ਕੀਤੇ ਗਏ।

Advertisements

ਅਰਵਿੰਦਪਾਲ ਸਿੰਘ ਸੰਧੂ ਵਿਸ਼ੇਸ਼ ਸਕੱਤਰ ਸਹਿਕਾਰਤਾ ਵਿਭਾਗ ਵੱਲੋਂ ਸਭਾ ਵਿਚ ਵੇਰਕਾ ਅਤੇ ਮਾਰਕਫੈਡ ਦੇ ਬੂਥ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ, ਕਿਸਾਨਾਂ ਅਤੇ ਸਭਾਵਾਂ ਦੇ ਸਕੱਤਰਾਂ ਨੂੰ ਜਮੀਨੀ ਪੱਧਰ ਤੇ ਆ ਰਹੀਆਂ ਮੁਸ਼ਕਲਾਂ ਬਾਰੇ ਸੁਣਿਆ ਗਿਆ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਪੂਰਨ ਤੌਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਡਿਪਟੀ ਰਜਿਸਟਰਾਰ ਫਾਜ਼ਿਲਕਾ ਗੁਰਬੀਰ ਸਿੰਘ ਢਿੱਲੋਂ ਅਤੇ ਸਹਾਇਕ ਰਜਿਟਰਾਰ ਜਲਾਲਾਬਾਦ ਰਾਜਪਾਲ ਸਿੰਘ ਵੱਲੋਂ ਹਾਜਰ ਆਏ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਡਿਪਟੀ ਰਜਿਸਟਰਾਰ ਸੰਗਰੂਰ ਅਭਿਤੇਸ਼ ਸਿੰਘ ਸੰਧੂ, ਡਿਪਟੀ ਰਜਿਸਟਰਾਰ ਸ਼੍ਰੀ ਮੁਕਤਸਰ ਸਾਹਿਬ ਰਾਜਨ ਗੁਰਬਖਸ਼ ਰਾਏ, ਰਾਜਪਾਲ ਸਿੰਘ ਸਹਾਇਕ ਰਜਿਸਟਰਾਰ ਜਲਾਲਾਬਾਦ, ਮੈਡਮ ਪ੍ਰਾਚੀ ਬਜਾਜ ਸਹਾਇਕ ਰਜਿਸਟਰਾਰ ਅਬੋਹਰ, ਗੁਰਿੰਦਰਪਾਲ ਸਿੰਘ ਬੰਪੀ ਸੰਧੂ, ਜੈਸਰਤ ਸਿੰਘ ਸੰਧੂ ਸਾਬਕਾ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ , ਇੰਸਪੈਕਟਰ ਸਰਕਲ ਜਲਾਲਾਬਾਦ ਅਤੇ ਸਭਾਵਾਂ ਦੇ ਸਕੱਤਰ ਜ਼ਿਲ੍ਹਾ ਫਾਜ਼ਿਲਕਾ ਹਾਜ਼ਰ ਹੋਏ। 

LEAVE A REPLY

Please enter your comment!
Please enter your name here