ਨਗਰ ਨਿਗਮ ਵਲੋਂ ਸਬਜ਼ੀ ਮੰਡੀ ਦੇ ਸਾਹਮਣੇ ਨਵੇਂ ਬਣ ਰਹੇ ਨਜਾਇਜ਼ ਖੋਖਿਆ ਨੂੰ JCB ਮਸ਼ੀਨ ਨਾਲ ਹਟਾਇਆ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ। ਮਾਣਯੋਗ ਅਨੁਪਮ  ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਜੀ ਦੇ ਹੁਕਮਾਂ ਅਨੁਸਾਰ ਦਫਤਰ ਨਗਰ ਨਿਗਮ ਕਪੂਰਥਲਾ ਦੇ ਸਕੱਤਰ ਸੁਸ਼ਾਂਤ ਭਾਟੀਆ ਜੀ ਦੀ ਅਗਵਾਈ ਹੇਠ ਦਫ਼ਤਰ ਦੀ ਰੈਂਟ/ਤਹਿਬਜਾਰੀ ਸ਼ਾਖਾ ਵੱਲੋਂ ਸੁਲਤਾਨਪੁਰ ਰੋਡ ਸਬਜ਼ੀ ਮੰਡੀ ਦੇ ਸਾਹਮਣੇ ਨਵੇਂ ਬਣ ਰਹੇ ਨਜਾਇਜ਼ ਖੋਖਿਆ ਨੂੰ JCB ਮਸ਼ੀਨ ਨਾਲ ਹਟਾਇਆ ਗਿਆ । ਜਦੋਂ ਨਗਰ ਨਿਗਮ ਦੀ ਟੀਮ ਵੱਲੋਂ ਖੋਖਿਆ ਨੂੰ ਹਟਾਇਆ ਗਿਆ ਤੇ ਖੋਖੇ ਵਾਲਿਆ ਵੱਲੋਂ ਨਗਰ ਨਿਗਮ ਕਪੁਰਥਲਾ ਦੇ ਮੁਲਾਜ਼ਮਾਂ ਨਾਲ਼ ਕਾਫੀ ਜਿਆਦਾ ਬਹਿਸ ਕੀਤੀ ਗਈ ਅਤੇ ਕਾਫ਼ੀ ਲੋਕਾ ਨੁੰ ਇੱਕਠੇ ਕਰਕੇ ਹੰਗਾਮਾ ਕੀਤਾ ਗਿਆ  ਤੇ ਨਗਰ ਨਿਗਮ ਕਪੂਰਥਲਾ ਦੀ ਟਰਾਲੀ ਦੇ ਅੱਗੇ ਖੜ ਕੇ ਟਰਾਲੀ ਨੂੰ ਜਾਣ ਤੋਂ ਰੋਕ ਲਿਆ ਗਿਆ। ਜਿਸ ਨਾਲ ਰੋਡ ਉਪਰ ਕਾਫੀ ਜਾਮ ਲੱਗ ਗਿਆ।

Advertisements

ਜਦੋਂ ਨਗਰ ਨਿਗਮ ਕਪੂਰਥਲਾ ਦੇ ਮੁਲਾਜ਼ਮਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਤਲਾਹ ਕੀਤੀ ਗਈ ਤਾਂ ਨਗਰ ਨਿਗਮ ਕਪੂਰਥਲਾ ਦੇ ਸਕੱਤਰ ਸੁਸ਼ਾਂਤ ਭਾਟੀਆ ਜੀ ਵੱਲੋਂ ਮੌਕੇ ਤੇ ਪਹੁੰਚ ਕੇ ਮਸਲੇ ਨੂੰ ਸੁਲਝਾਇਆ ਗਿਆ ਅਤੇ  ਉਸ ਜਗ੍ਹਾ ਤੇ ਬਾਕੀ ਜਿੰਨੇ ਵੀ ਪੁਰਾਣੇ ਨਜਾਇਜ਼ ਖੋਖੇ ਵਾਲਿਆ ਨੂੰ ਚੇਤਾਵਨੀ ਦਿੱਤੀ ਗਈ ਕਿ  ਉਹ ਅਪਣੇ ਆਪਣੇ ਖੋਖਿਆ ਨੂੰ ਜਲਦ ਤੋਂ ਜਲਦ ਹਟਾ ਲਿਆ ਜਾਵੇ ਜੇਕਰ ਲੋਕਾਂ ਵੱਲੋਂ ਨਜਾਇਜ਼ ਖੋਖੇ ਨਹੀਂ ਹਟਾਏ ਜਾਂਦੇ ਤਾਂ ਉਹਨਾਂ ਉੱਪਰ PMC ਐਕਟ 1976 ਅਧੀਨ  ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ । ਇਸ ਟੀਮ ਵਿੱਚ ਗੁਰਮੀਤ ਸਿੰਘ ਐਸ.ਉ,ਕੁਲਵੰਤ ਸਿੰਘ ਇੰਸਪੈਕਟਰ, ਜਗਦੀਸ਼ ਕੁਮਾਰ ਇੰਸਪੈਕਟਰ, ਸੰਜੀਵ ਇੰਸਪੈਕਟਰ ਸੰਜੇ ਧੀਰ ਜੇ. ਏ, ਨਰੇਸ਼ ਕੁਮਾਰ ਇੰਸਪੈਕਟਰ,ਗੁਰਦੀਪ ਸਿੰਘ, ਨਵਜੋਤ ਸਿੰਘ, ਗੌਰਵ ਸ਼ੁਕਲਾ, ਇਵਾਸ਼ੂ, ਅਜੈ ਕੁਮਾਰ, ਜਗਦੀਪ ਸਿੰਘ,ਕਰਨਵੀਰ, ਗਰੀਸ਼ ਪਾਠਕ ਅਤੇ ਹੋਰ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here