ਬਾਲ ਮਜਦੂਰੀ ਹੋਣ ਸਬੰਧੀ ਪੈਨਸਿਲ ਪੋਰਟਲ ਤੇ ਦਰਜ ਕਰਵਾਈ ਜਾ ਸਕਦੀ ਹੈ ਸ਼ਿਕਾਇਤ

ਫਾਜਿ਼ਲਕਾ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਜਿ਼ਲ੍ਹਾ ਵਾਸੀਆਂ ਨੂੰ ਬਾਲ ਮਜਦੂਰੀ ਦੀ ਕੁਰੀਤੀ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦ ਚਾਈਲਡ ਲੇਬਰ (ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ) ਐਕਟ, 1986 (ਸੰਵਿਧਾਨ ਦਾ ਆਰਟੀਕਲ 61) 23 ਦਸੰਬਰ, 1986 ਅਤੇ ਦ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ) ਅਮੈਂਡਮੈਂਟ ਐਕਟ 2016 ਤੋਂ ਦੇਸ਼ ਵਿੱਚ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਣੀ ਇੱਕ ਅਪਰਾਧ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬਾਲ ਮਜਦੂਰੀ ਰੋਕਣ ਹਿੱਤ ਇਕ ਪੈਨਸਿਲ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸਦਾ ਲਿੰਕ https://pencil.gov.in/ ਹੈ। ਇਸ ਪੋਰਟਲ ਤੇ ਕੋਈ ਵੀ ਨਾਗਰਿਕ ਬਾਲ ਮਜਦੂਰੀ ਹੋਣ ਸਬੰਧੀ ਆਨਲਾਈਨ ਸਿ਼ਕਾਇਤ ਕਰ ਸਕਦਾ ਹੈ।

Advertisements

ਉਨ੍ਹਾਂ ਦੱਸਿਆ ਕਿ ਜੇਕਰ ਜਿਲ੍ਹੇ ਵਿੱਚ ਕੋਈ ਵੀ ਮਾਲਕ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਂਦਾ ਹੈ ਤਾਂ ਸਿ਼ਕਾਇਤ ਮਿਲਣ ਦੇ 48 ਘੰਟੇ ਅੰਦਰ ਹੀ ਜਿਲ੍ਹਾ/ਸਬ-ਡਵੀਜਨਲ ਟਾਸਕ ਫੋਰਸ ਕਮੇਟੀ ਮੌਕੇ ਤੇ ਪਹੁੰਚ ਕੇ ਬਾਲ/ਕਿਸ਼ੋਰ ਮਜ਼ਦੂਰ ਨੂੰ ਛੁਡਵਾਏਗੀ ਅਤੇ ਬਾਲ/ਕਿਸ਼ੋਰ ਮਜ਼ਦੂਰ ਦੇ ਪੁਨਰਵਾਸ ਸਬੰਧੀ ਬਣਦੀ ਸਹਾਇਤਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਣ ਵਾਲੇ ਮਾਲਕ ਖਿਲਾਫ ਉਕਤ ਐਕਟ ਦੀ ਧਾਰਾ 3 ਅਤੇ 3 ਏ ਅਨੁਸਾਰ ਘੱਟੋ-ਘੱਟ 6 ਮਹੀਨੇ ਤੋਂ ਦੋ ਸਾਲ ਤੱਕ ਦੀ ਸਜਾ ਜਾਂ ਘੱਟੋ-ਘੱਟ 20 ਹਜਾਰ ਰੁਪਏ ਤੋਂ 50 ਹਜਾਰ ਰੁਪਏ ਤੱਕ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ।

LEAVE A REPLY

Please enter your comment!
Please enter your name here