ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਵਿੱਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਤਾਇਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ : ਸਿੱਧੂ ਮੂਸੇਵਾਲਾ ਆਪਣੇ ਆਪ ਵਿੱਚ ਇਕ ਵੱਖਰੀ ਪਛਾਣ ਹੈ। ਇਸ ਪਛਾਣ ਨੇ ਅੱਜ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਨੂੰ ਜੋਇਨ ਕੀਤਾ ਹੈ। ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਨੈਸ਼ਨਲ ਚੀਫ ਮਨਦੀਪ ਸਿੰਘ ਗਿੱਲ ਨੇ ਇਕ ਵਿਸ਼ੇਸ਼ ਮੁਹਿੰਮ ਕਰੱਪਸ਼ਨ ਦੇ ਖਿਲਾਫ ਚਲਈ ਹੋਈ ਹੈ। ਜਿਸ ਨੂੰ ਅੱਜ ਇਕ ਬਹੁਤ ਹੀ ਵੱਡਾ ਹੁੰਗਾਰਾ ਮਿਲਿਆ ਜਦੋਂ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਸਕਿੰਦਰ ਜੀਤ ਸਿੰਘ  ਨੇ ਨੈਸ਼ਨਲ ਚੀਫ ਮਨਦੀਪ ਸਿੰਘ ਗਿੱਲ ਦੀ ਦੇ ਦਿਸ਼ਾ ਨਿਰਦੇਸ਼ਾ ਤੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਨੂੰ  ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਸ਼ਾਮਿਲ ਕੀਤਾ ਹੈ।

Advertisements

ਉਣਾ ਨੇ ਕਿਹਾ ਕਿ ਸਰਦਾਰ ਬਲਕੌਰ ਸਿੰਘ ਅਤੇ ਚਮਕੌਰ ਸਿੰਘ ਦਾ ਉਣਾ ਦੀ ਟੀਮ ਵਿਚ ਸ਼ਾਮਿਲ ਹੋਣਾ ਸਾਡੇ ਲਏ ਬਹੁਤ ਹੀ ਮਾਣ ਵਾਲੀ ਗੱਲ ਹੈ। ਅਤੇ ਸਾਡੀ ਵਲੋ ਕਰੱਪਸ਼ਨ ਦੀ ਜੋਂ  ਲੜਾਈ ਲੜੀ ਜਾ ਰਹੀ ਹੈ ਉਸ  ਨੂੰ ਹੋਰ ਤਾਕਤ ਮਿਲੀ ਹੈ। ਉਣਾ ਦੋਨਾਂ ਦਾ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਸਾਮਿਲ ਹੋਣ ਤੇ ਸਵਗਾਤ ਕੀਤਾ । ਇਸ ਮੌਕੇ ਤੇ ਰਾਜ ਕ੍ਰਿਸ਼ਨ ਜਿਲਾ ਪ੍ਰਧਾਨ ਮਾਨਸਾ, ਸੁਰਿੰਦਰ ਕੁਮਾਰ ਸਟੇਟ ਅਡਵਾਈਜ਼ਰ ਪੰਜਾਬ, ਝਿਰਮਲਪ੍ਰੀਤ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here