ਉਰਦੂ ਪੜਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ‘ਚ ਸਥਾਪਤ ਹੋਣਗੇ ਕੇਂਦਰ: ਸਹਾਇਕ ਡਾਇਰੈਕਟਰ

ਪਟਿਆਲਾ, (ਦ ਸਟੈਲਰ ਨਿਊਜ਼): ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ (ਉਰਦੂ) ਅਸ਼ਰਫ਼ ਮਹਿਮੂਦ ਨੰਦਨ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਲਈ ਸ਼ੁਰੂ ਤੋਂ ਹੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਸ਼ੇਸ਼ ਤੌਰ ਤੇ ਇਹ ਵਿਭਾਗ ਉਰਦੂ ਭਾਸ਼ਾ ਦੀ ਸਿਖਲਾਈ ਲਈ ਮੁੱਢ ਤੋਂ ਹੀ ਬਹੁਤ ਸੰਜੀਦਗੀ ਨਾਲ ਕਾਰਜ ਕਰਦਾ ਆ ਰਿਹਾ ਹੈ। ਇਸ ਵਿਭਾਗ ਵੱਲੋਂ ਪਿਛਲੇ ਲੱਗਭੱਗ ਪੰਜਾਹ ਸਾਲਾਂ ਤੋਂ ਵੱਖ ਵੱਖ ਜ਼ਿਲਿਆਂ ਵਿੱਚ ਉਰਦੂ ਦੀ ਪੜਾਈ ਦੇ ਕੇਂਦਰ ਸਥਾਪਿਤ ਹਨ। ਜਿਨ੍ਹਾਂ ਵਿੱਚ ਰੋਜ਼ਾਨਾ ਸ਼ਾਮ ਪੰਜ ਵਜੇ ਤੋਂ ਛੇ ਵਜੇ ਤੱਕ ਇੱਕ ਘੰਟੇ ਲਈ ਕਲਾਸ ਲਗਾਈ ਜਾਂਦੀ ਹੈ।

Advertisements

ਉਨ੍ਹਾਂ ਦੱਸਿਆ ਕਿ ਉਰਦੂ ਪੜਾਉਣ ਵਾਲੇ ਕੇਂਦਰਾਂ ਦਾ ਦਾਇਰਾ ਵਧਾ ਕੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਤੱਕ ਕਰ ਦਿੱਤਾ ਗਿਆ ਹੈ। ਇਹਨਾਂ ਕੇਂਦਰਾਂ ਲਈ ਵਿਭਾਗ ਵੱਲੋਂ ਅੰਸ਼ਕਾਲੀ ਉਰਦੂ ਅਧਿਆਪਕ ਦੀ ਨਿਯੁਕਤੀ ਲਈ ਪੈਨਲ ਤਿਆਰ ਕੀਤਾ ਜਾ ਰਿਹਾ ਹੈ। ਅੰਸ਼ਕਾਲੀ ਉਰਦੂ ਅਧਿਆਪਕ ਲਈ ਘੱਟੋ-ਘੱਟ ਵਿਦਿਅਕ ਯੋਗਤਾ ਐਮ. ਏ. ਉਰਦੂ ਨਿਸ਼ਚਿਤ ਕੀਤੀ ਗਈ ਹੈ। ਨਿਯੁਕਤ ਕੀਤੇ ਅਧਿਆਪਕਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਯਕਮੁਸ਼ਤ (ਰੋਜ਼ਾਨਾ ਇੱਕ ਘੰਟਾ ਕਲਾਸ ਲਈ) ਸੇਵਾਫਲ ਦਿੱਤਾ ਜਾਵੇਗਾ। ਇਸ ਲਈ ਯੋਗ ਪ੍ਰਾਰਥੀਆਂ ਤੋਂ ਅੰਸਕਾਲੀ ਉਰਦੂ ਅਧਿਆਪਕਾਂ ਦੀ ਅਸਾਮੀ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਆਪਣੇ ਬਿਨੈ-ਪੱਤਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਤਸਦੀਕਸ਼ੁਦਾ ਸਰਟੀਫਿਕੇਟਾਂ ਦੀਆਂ ਕਾਪੀਆਂ ਸਹਿਤ ਇੱਕ ਮਹੀਨੇ ਦੇ ਅੰਦਰ-ਅੰਦਰ ਭੇਜ ਸਕਦੇ ਹਨ।

LEAVE A REPLY

Please enter your comment!
Please enter your name here