ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ‘ਪੌਸ਼ਟਿਕ ਅਨਾਜ: ਸੁਆਦੀ ਅਤੇ ਪੌਸ਼ਟਿਕ ਖਾਣਾ ਬਣਾਉਣਾ’ ‘ਤੇ ਵਰਕਸ਼ਾਪ

ਪਟਿਆਲਾ,(ਦ ਸਟੈਲਰ ਨਿਊਜ਼): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਮੋਟੇ ਅਨਾਜਾਂ ਦੀ ਖਪਤ ਨੂੰ ਹਰਮਨ ਪਿਆਰਾ ਬਣਾਉਣ ਲਈ “ਪੌਸ਼ਟਿਕ ਅਨਾਜ: ਸੁਆਦੀ ਅਤੇ ਪੌਸ਼ਟਿਕ ਖਾਣਾ ਬਣਾਉਣ” ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਲਗਾਈ। ਮੋਟੇ ਅਨਾਜਾਂ ਦੇ ਅੰਤਰਰਾਸ਼ਟਰੀ ਸਾਲ ਦੇ ਜਸ਼ਨ ਦੇ ਰੂਪ ਵਿਚ ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਪਿੰਡਾਂ ਕਲਿਆਣ, ਜਾਹਲਾਂ, ਅਲਹੌਰਾਂ ਕਲਾਂ, ਅਲਹੌਰਾਂ ਖੁਰਦ, ਸਮਾਣਾ, ਬਹਿਲ, ਰੋੜਗੜ੍ਹ, ਹਿਆਣਾ ਕਲਾਂ ਅਤੇ ਨਾਭਾ ਤੋਂ ਲਗਭਗ 25 ਕਿਸਾਨ ਔਰਤਾਂ ਨੇ ਭਾਗ ਲਿਆ।ਪਟਿਆਲਾ ਕਿੰਗ ਨਾਭਾ ਤੋਂ ਹਰਪ੍ਰੀਤ ਕੌਰ ਅਤੇ ਗੁਰੂ ਕ੍ਰਿਪਾ ਸਵੈ-ਸਹਾਇਤਾ ਸਮੂਹ ਕਲਿਆਣ ਤੋਂ ਗੁਰਪ੍ਰੀਤ ਕੌਰ ਵਰਕਸ਼ਾਪ ਲਈ ਰਿਸੋਰਸ ਪਰਸਨ ਸਨ। ਦੋਵੇਂ ਮਾਹਿਰ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਸਿਖਿਆਰਥੀ ਹਨ ਅਤੇ ਸਫਲਤਾਪੂਰਵਕ ਆਪਣੀਆਂ ਯੂਨਿਟਾਂ ਚਲਾ ਰਹੇ ਹਨ।

Advertisements

ਡਾ. ਗੁਰਉਪਦੇਸ਼ ਕੌਰ, ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਦੱਸਿਆ ਕਿ ਮੋਟੇ ਅਨਾਜਾਂ ਨੂੰ ਅਕਸਰ “ਪੌਸ਼ਟਿਕ-ਅਨਾਜ” ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਵਿਚ ਉੱਚ-ਪੌਸ਼ਟਿਕ ਸਮੱਗਰੀ ਅਤੇ ਖ਼ੁਰਾਕੀ ਰੇਸ਼ੇ ਹੁੰਦੇ ਹਨ। ਇਹ ਪ੍ਰੋਟੀਨ, ਸੂਖਮ ਪੌਸ਼ਟਿਕ ਤੱਤਾਂ ਅਤੇ ਫਾਈਟੋਕੈਮੀਕਲਸ ਦਾ ਚੰਗਾ ਸਰੋਤ ਹਨ, ਅਤੇ ਇਸ ਵਿੱਚ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਮੋਟੇ ਅਨਾਜ ਗਲੂਟਨ ਮੁਕਤ ਹਨ ਅਤੇ ਸੇਲੀਏਕ ਮਰੀਜ਼ਾਂ ਲਈ ਕਣਕ ਜਾਂ ਗਲੂਟਨ ਵਾਲੇ ਅਨਾਜ ਦਾ ਬਦਲ ਹੋ ਸਕਦੇ ਹਨ, ਉਹਨਾ ਅੱਗੇ ਕਿਹਾ। ਉਹਨਾ ਕਿਹਾ ਕਿ ਵਰਕਸ਼ਾਪ ਦਾ ਇਰਾਦਾ ਸਿਹਤਮੰਦ ਭੋਜਨ ਬਣਾਉਣ ਲਈ ਰਿਫਾਇੰਡ ਆਟੇ ਨੂੰ ਮੋਟੇ ਅਨਾਜਾਂ ਨਾਲ ਬਦਲਣ ਨੂੰ ਉਤਸ਼ਾਹਿਤ ਕਰਨਾ ਹੈ।

ਡਾ: ਰਚਨਾ ਸਿੰਗਲਾ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਭਾਗੀਦਾਰਾਂ ਨੂੰ ਖੁਰਾਕ ਵਿੱਚ ਮੋਟੇ ਅਨਾਜਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਹਨਾ ਨੇ ਪੌਸ਼ਟਿਕ ਬਾਗਬਾਨੀ ਅਤੇ ਹਰਬਲ ਬਾਗਬਾਨੀ ਦੀ ਮਹੱਤਤਾ ‘ਤੇ ਵੀ ਵਿਚਾਰ ਸਾਂਝੇ ਕੀਤੇ। ਪਟਿਆਲਾ ਕਿੰਗ ਨਾਭਾ ਤੋਂ ਹਰਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਕੋਧਰਾ ਨਮਕੀਨ, ਰਾਗੀ ਬਿਸਕੁਟ, ਰਾਗੀ ਦੇ ਲੱਡੂ ਅਤੇ ਬਾਜਰੇ ਦੀ ਚਕਲੀ ਉਤਪਾਦ ਬਣਾਉਣ ਦਾ ਪ੍ਰਦਰਸ਼ਨ ਕੀਤਾ

LEAVE A REPLY

Please enter your comment!
Please enter your name here