ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਕਰੇ ਸਰਕਾਰ: ਮਨਮੋਹਨ/ ਨਿਰਮਲ ਬੱਧਣ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਬਲਾਕ ਤਲਵਾੜਾ ਦੇ ਕਨਵੀਨਰ ਮਨਮੋਹਨ ਸਿੰਘ ਅਤੇ ਜ ਸਕੱਤਰ ਨਿਰਮਲ ਸਿੰਘ ਬੱਧਣ ਨੇ ਸਾਂਝੇ ਤੌਰ ਤੇ ਕਿਹਾ ਪੰਜਾਬ ਪ੍ਰਦੇਸ਼ ਦੀ ਮੌਜੂਦਾ ਸਰਕਾਰ ਜਿਸ ਮੇਂ ਸੱਤਾ ਦੇ ਵਿਚ ਆਉਣ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਵਾਅਦਿਆਂ ਦੇ ਵਿੱਚ ਇਕ ਵਾਦਾ ਉਹਨਾਂ ਕਰਮਚਾਰੀਆਂ ਨਾਲ ਵੀ ਕੀਤਾ ਸੀ ਜੋ ਨਵੀਂ ਪੈਨਸ਼ਨ ਨੀਤੀ ਅਧੀਨ ਨੌਕਰੀ ਕਰਨ ਲਈ ਮਜਬੂਰ ਹਨ। 

Advertisements

ਇਸ ਨਵੀਂ ਨੀਤੀ ਅਧੀਨ ਇਸ ਵਕ਼ਤ ਪੰਜਾਬ ਭਰ ਵਿਚ ਲਗਭਗ 2 ਲੱਖ ਮੁਲਾਜ਼ਮ ਵੱਖ ਵੱਖ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਆਮ ਆਦਮੀ ਪਾਰਟੀ ਨੇ ਆਪਣੀ ਚੋਣਾਂ ਦੌਰਾਨ ਵਾਦੇ ਕੀਤਾ ਸੀ ਅਤੇ ਚੋਣ ਪ੍ਰਚਾਰ ਦੌਰਾਨ ਇਹ ਕਿਹਾ ਗਿਆ ਸੀ ਕਿ ਨਵੀਂ ਪੈਨਸ਼ਨ ਨੀਤੀ ਨੂੰ ਪੁਰਾਣੀ ਪੈਨਸ਼ਨ ਨੀਤੀ ਜੋ ਕਿ 2004 ਤੋਂ ਪਹਿਲਾਂ ਭਰਤੀ ਮੁਲਾਜ਼ਮਾ ਨੂੰ ਮਿਲਦੀ ਸੀ ਜੋ 1972 ਅਨੁਸਾਰ ਸੀ ਉਸ ਵਿੱਚ ਮੁੜ ਲਿਆਂਦਾ ਜਾਵੇਗਾ।

ਲੇਕਿਨ 13 ਮਹੀਨੇ ਹੋ ਗਏ ਹਨ ਪੰਜਾਬ ਵਿੱਚ ਨਵੀਂ ਸਰਕਾਰ ਬਣੀ ਨੂੰ ਇਸ ਸਬੰਧੀ ਕੋਈ ਵੀ ਕਿਸੇ ਦੀ ਕਾਰਵਾਈ ਨਹੀਂ ਹੋਈ। ਇਕ ਅੱਧ ਅਧੂਰਾ ਨੋਟੀਫਿਕੇਸ਼ਨ ਗਵਾਂਢੀ ਪ੍ਰਦੇਸ਼ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਰੂਰ ਕੀਤਾ ਸੀ। ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਸਰਕਾਰ ਨੂੰ ਚਿਤਾਵਨੀ ਦੇ ਰਹੀ ਹੈ ਕਿ ਅਗਰ ਜਲੰਧਰ ਵਿੱਚ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਪਹਿਲਾਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਗਈ ਤਾਂ ਇਸ ਦੇ ਨਤੀਜੇ ਸਰਕਾਰ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਰਗੇ ਮਿਲ਼ਣਗੇ ।

LEAVE A REPLY

Please enter your comment!
Please enter your name here