ਪੰਜਾਬ ਸਰਕਾਰ ਵੱਲੋ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਸਬੰਧੀ ਕੀਤੇ ਵਾਅਦਿਆ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਸ਼ ਜ਼ਾਹਿਰ

ਬਰਨਾਲਾ, (ਦ ਸਟੈਲਰ ਨਿਊਜ਼), ਹਰਪ੍ਰੀਤ ਛੰਨਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਤਰਕਸ਼ੀਲ ਭਵਨ ਬਰਨਾਲਾ ਵਿੱਖੇ 3 ਤਰੀਕ ਨੂੰ ਦੇਰ ਸ਼ਾਮ ਤੱਕ ਚੱਲੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਵੱਖ-ਵੱਖ ਕਿਸਾਨੀ ਮੁੱਦਿਆਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਬੇਮੌਸਮ ਵਰਖਾ ਤੇ ਗੜੇਮਾਰੀ ਕਾਰਨ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਸਬੰਧੀ ਕੀਤੇ ਵਾਅਦਿਆ ਦੀ ਖੋਕ ਪੜਤਾਲ ਕੀਤੀ ਗਈ। ਜਿਸ ਵਿੱਚ ਜਿਲ੍ਹਾ ਵਾਰ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਕਿ ਸਰਕਾਰ ਨੇ ਜੋ ਮੁਆਵਜੇ ਸਬੰਧੀ ਵਾਅਦੇ ਕੀਤੇ ਸੀ ਓਹ ਵਫ਼ਾ ਨੀ ਹੋਏ ਉਲਟਾ ਸਿਰਫ ਪੰਜ ਏਕੜ ਕਿਸਾਨ ਦੀ ਹੱਦ ਬੰਨ੍ਹਕੇ ਕਿਸਾਨੀ ਨਾਲ ਭੱਦਾ ਮਜਾਕ ਕੀਤਾ ਗਿਆ ਹੈ । ਅਗਰ ਫ਼ਸਲ ਪੰਜ ਏਕੜ ਤੋਂ ਵੱਧ ਖਰਾਬ ਹੋਈ ਹੈ ਤਾਂ ਉਸ ਕਿਸਾਨ ਨੂੰ ਕੋਈ ਮੁਆਵਜਾ ਨਹੀਂ ਦਿੱਤਾ ਗਿਆ। ਇਸਦੇ ਨਾਲ ਹੀ ਸਰਕਾਰ ਨੇ 15000 ਏਕੜ ਦਾ ਲਾਰਾ ਲਾ ਕੇ ਨਿਗੂਣੇ ਰੁਪਈਆ ਦੇ ਚੈੱਕ ਦਿੱਤੇ ਜਾ ਰਹੇ ਹਨ ਜਿਸਨੂੰ ਜੱਥੇਬੰਦੀ ਕਦੀ ਬਰਦਾਸ਼ਤ ਨੀ ਕਰੂੰਗੀ।

Advertisements

ਬਹੁਤ ਹਲਕੇ ਪਟਵਾਰੀਆ ਤੋ ਸੱਖਣੇ ਹੋਣ ਕਾਰਨ ਗਿਰਦਾਵਰੀ ਦਾ ਕੰਮ ਅੱਧ ਵੱਟੇ ਰਹਿ ਗਿਆ ਹੁਣ ਕਿਸਾਨ ਅੱਧਮਰੀ ਹੋਈ ਫ਼ਸਲ ਦੀ ਕਟਾਈ ਕਰ ਚੁੱਕੇ ਹਨ ਜੋ ਸਰਕਾਰ ਲਈ ਸ਼ਰਮਨਾਕ ਹੈ। ਸੂਬਾ ਜਨਰਲ ਸਕੱਤਰ ਜਗਮੋਹਨ ਪਟਿਆਲਾ ਨੇ ਕਿਹਾ ਕਿ ਸਰਕਾਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਫੋਕੇ ਦਾਅਵੇ ਕਰਦੀ ਆ ਰਹੀ ਹੈ। ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਬੀਜੀ ਸਰੋ ਦੀ ਫ਼ਸਲ ਨੂੰ ਐਮਐਸਪੀ 5450 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਨਿਗੂਣੇ ਭਾਅ 4000 ਤੋ 4400 ਰੁਪਏ ਤੱਕ ਖਰੀਦ ਕਰਕੇ ਪਹਿਲਾਂ ਤੋ ਕਰਜ਼ੇ ਦੀ ਦਲਦਲ ਫਸੀ ਕਿਸਾਨੀ ਦਾ ਲੱਕ ਤੋੜ ਰਹੀ ਹੈ। ਇੱਥੇ ਇਹ ਵੀ ਦੱਸਯੋਗ ਹੈ ਕਿ ਪਿੱਛਲੇ ਸਾਲ ਸਰੋਂ ਦਾ ਭਾਅ 7500 ਕੁਇੰਟਲ ਤੱਕ ਰਿਹਾ ਜਿਸਤੋ ਪ੍ਰਭਾਵਿਤ ਹੋ ਕੇ ਕਿਸਾਨਾਂ ਨੇ ਵੱਡੇ ਪੱਧਰ ਤੇ ਫ਼ਸਲੀ ਭਵਿੰਨਤਾ ਨੂੰ ਅਪਣਾਇਆ। ਇਸ ਸਮੇ ਸੂਬਾ ਪ੍ਰਧਾਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਤੇ 26 ਮਈ ਤੋ 30 ਮਈ ਤੱਕ ਭਾਰਤ ਪੱਧਰ ਤੇ ਸਮੂਹ ਐਮ. ਪੀ. (ਲੋਕ ਸਭਾ ਤੇ ਰਾਜ ਸਭਾ ਮੈਂਬਰਾਂ) ਨੂੰ ਚੇਤਾਵਨੀ ਪੱਤਰ ਦਿੱਤੇ ਜਾਣੇ ਹਨ ਜਿੰਨ੍ਹਾਂ ਵਿੱਚ ਕਿਸਾਨੀ ਕਰਜ਼ਾ ਜੋ ਕੀ ਪੂਰੇ ਭਾਰਤ ਦੇ ਕਿਸਾਨਾਂ ਤੇ 18 ਲੱਖ ਕਰੋੜ ਹੈ ਜਿਸ ਕਾਰਨ ਪੂਰੇ ਭਾਰਤ ਵਿੱਚ ਕਿਸਾਨੀ ਖੁਦਖੁਸ਼ੀਆਂ ਦਾ ਮਾੜਾ ਰੋਜਾਨ ਵੱਧ ਰਿਹਾ ਨੂੰ ਪਹਿਲ ਦੇ ਅਧਾਰ ਤੇ ਪ੍ਰਮੁੱਖ ਮੰਗ ਵਿੱਚ ਸ਼ਾਮਿਲ ਕੀਤਾ ਗਿਆ ਹੈ, ਕਿਸਾਨੀ ਪੈਨਸ਼ਨ, ਫ਼ਸਲ ਬੀਮਾ ਯੋਜਨਾ, ਰੇਲਵੇ ਦੇ ਰਹਿੰਦੇ ਕੇਸ ਰੱਦ ਕਰਨੇ ਤੇ ਲਖਮੀਰਪੁਰ ਖਿਰੀ ਦੇ ਇਨਸਾਫ ਅਰਗੀਆ ਰਹਿੰਦਿਆਂ ਮੰਗਾਂ ਰੱਖੀਆਂ ਜਾਣਗੀਆਂ।

ਸੂਬਾ ਕਮੇਟੀ ਨੇ ਜੱਥੇਬੰਦੀ ਦੀ ਮਜ਼ਬੂਤੀ ਲਈ ਅਤੇ ਪਸਾਰੇ ਲਈ ਮੈਂਬਰਸ਼ਿਪ ਕਾਪੀਆਂ ਵੰਡ ਇਸ ਮੁਹਿੰਮ ਨੂੰ ਮਈ ਅੰਤ ਤੱਕ ਪੂਰਾ ਦਾ ਅਹਿਦ ਦੁਹਰਾਇਆ । ਮੈਂਬਰਸ਼ਿਪ ਮੁਹਿੰਮ ਪੂਰੀ ਹੋਣ ਤੋਂ ਬਾਅਦ ਪਿੰਡ ਇਕਾਈਆਂ ਤੇ ਬਲਾਕ ਕਮੇਟੀਆਂ ਦੀਆਂ ਚੋਣ ਦਾ ਕੰਮ ਜੁਲਾਈ ਤੱਕ ਪੂਰਾ ਕੀਤਾ ਜਾਵੇਗਾ। ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਖਜਾਨਚੀ ਰਾਮ ਸਿੰਘ ਮਟੋਰੜਾ,ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ, ਲੱਛਮਣ ਸਿੰਘ ਚੱਕ ਅਲੀਸ਼ੇਰ, ਕਰਮਜੀਤ ਸਿੰਘ ਚੈਨਾ, ਕਰਮ ਸਿੰਘ ਬਲਿਆਲ, ਗੁਰਬਚਨ ਸਿੰਘ ਪਟਿਆਲਾ,ਦਲਬੀਰ ਸਿੰਘ ਗੁਰਦਾਸਪੁਰ, ਦਰਸ਼ਨ ਸਿੰਘ ਉੱਗੋਕੇ,ਮਹਿੰਦਰ ਸਿੰਘ ਕਮਾਲਪੁਰ, ਤੇਜਿੰਦਰ ਸਿੰਘ ਮੁਕਤਸਰ, ਮੋਗੇ ਤੋਂ ਗੁਰਪ੍ਰੀਤ ਸਿੰਘ ਬਾਠ, ਗੁਰਪ੍ਰੀਤ ਸਿੰਘ ਭੁੱਲਰ, ਬਲਦੇਵ ਸਿੰਘ ਭਾਈ ਰੂਪਾ, ਮਹਿੰਦਰ ਸਿੰਘ ਭੈਣੀਬਾਘਾ,ਸੁਖਦੇਵ ਸਿੰਘ ਫੌਜੀ, ਕੁਲਦੀਪ ਜੋਸ਼ੀ, ਜਗਮੇਲ ਸਿੰਘ ਪਟਿਆਲਾ, ਮੰਗਤ ਸਿੰਘ ਗੁਰਦਾਪੁਰ, ਮਲਕੀਤ ਸਿੰਘ ਈਨਾ, ਸਤਬੀਰ ਸਿੰਘ ਬੋਪਾਰਾਏ, ਗੁਰਭੇਜ ਸਿੰਘ ਮੁਕਤਸਰ, ਜੋਗਾ ਸਿੰਘ ਭੋਡੀਪੁਰਾ, ਧਲਵਿੰਦਰ ਸਿੰਘ ਕਪੂਥਲਾ, ਮਾਸਟਰ ਨਿਰਪਾਲ ਸਿੰਘ ਜੀ ਆਦਿ ਆਗੂ ਹਾਜ਼ਰ ਸਨ

LEAVE A REPLY

Please enter your comment!
Please enter your name here