ਆਮ ਆਦਮੀ ਕਲੀਨਿਕ ਢਿੱਲਵਾਂ ਦੇ ਲੋਕਾਂ ਨੂੰ ਕੀਤਾ ਸਮਰਪਤ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਿਹਤ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ ਸਿਰ ਲੋਕ ਭਲਾਈ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਚੰਗੀ ਸਿਹਤਮੰਦ ਤੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸੇ ਤਹਿਤ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮਕਸਦ ਨਾਲ ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਢਿੱਲਵਾਂ ਅਧੀਨ ਆਮ ਆਦਮੀ ਕਲੀਨਿਕ ਢਿੱਲਵਾਂ ਦਾ ਰਸਮੀ ਉਦਘਾਟਨ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ, ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ,  ਲਾਲ ਵਿਸਵਾਸ਼ ਬੈਂਸ ਐਸ.ਡੀ.ਐਮ  ਕਪੂਰਥਲਾ ਵੱਲੋਂ ਰੀਬਿਨ ਕੱਟ ਕੇ ਕੀਤਾ ਗਿਆ।

Advertisements

ਐਸ.ਐਮ.ਓ ਡਾ. ਗੁਰਦਿਆਲ ਸਿੰਘ, ਡਾ. ਰਮਨਦੀਪ ਸਿੰਘ, ਡਾ ਪ੍ਰੀਤਮ ਦਾਸ, ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ  ਮੁੱਖ ਮਹਿਮਾਨਾਂ ਨੂੰ ਫੁਲਾਂ ਦਾ ਗੁਲਦਸਤਾਂ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਇਸ ਉਪਰੰਤ ਹਲਕਾ ਇੰਚਾਰਜ, ਐਸ ਡੀ ਐਮ, ਸਿਵਲ ਸਰਜਨ ਕਪੂਰਥਲਾ, ਡਾ.ਸੰਦੀਪ ਭੋਲਾ, ਡੀ ਐਮ ਸੀ, ਡਾ ਸੁਖਵਿੰਦਰ ਕੌਰ ਡੀ ਪੀ ਐਮ, ਐੱਸ ਐਮ ਓ ਢਿੱਲਵਾਂ ਦੁਆਰਾ ਸ਼ਮਾ ਰੌਸ਼ਨ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਕਪੂਰਥਲਾ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਵਿਚ ਇਕ ਛੱਤ ਹੇਠ ਡਾਕਟਰੀ ਜਾਂਚ, ਲੈਬ, ਦਵਾਈਆਂ, ਸੈਂਪਲ ਆਦਿ ਦੀ ਸੁਵਿਧਾ ਮਿਲੇਗੀ । ਮਰੀਜ਼ਾਂ ਦੇ ਬੈਠਣ ਲਈ ਏ ਸੀ ਹਾਲ ਦਾ ਪ੍ਰਬੰਧ ਹੋਵੇਗਾ।

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ.ਗੁਰਦਿਆਲ ਸਿੰਘ ਨੇ ਕਿਹਾ ਕਿ ਅਜੌਕੇ ਸਮੇਂ ਚ ਸਰਕਾਰੀ ਸਿਹਤ ਕੇਂਦਰ ਵੀ ਸਿਹਤ ਸੇਵਾਵਾਂ ਵਿੱਚ ਨਿੱਜੀ ਹਸਪਤਾਲਾਂ ਤੋਂ ਘੱਟ ਨਹੀਂ ਹਨ ਲੋੜ ਹੈ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਤਾਂ ਜੋ ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਮੂਹ ਸਿਹਤ ਸਕੀਮਾਂ ਦਾ ਲੋਕ ਲਾਹਾ ਲੈ ਸਕਣ। ਇਸ ਮੌਕੇ ਫਾਰਮਾਸਿਸਟ ਸ਼ੁਭ ਸ਼ਰਮਾ, ਨਰਸਿੰਘ ਸਿਸਟਰ, ਸਟਾਫ ਨਰਸ, ਐਸ.ਆਈ. ਬਲਕਾਰ ਸਿੰਘ, ਏ.ਐਨ.ਐਮਜ਼ ਆਸ਼ਾ ਵਰਕਰਾਂ ਅਤੇ ਆਮ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here