ਸ਼ਿਵ ਸੈਨਾ ਊਧਵ ਠਾਕਰੇ ਦੀ ਟੀਮ ਨੂੰ ਮੰਦਿਰ ਕਮੇਟੀ ਨੇ ਕੀਤਾ ਸਨਮਾਨਿਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ।  ਮਾਤਾ ਭੱਦਰਕਾਲੀ  ਮੰਦਿਰ ਕਮੇਟੀ ਵਲੋ ਹਰ ਸਾਲ ਦੀ ਇਸ ਸਾਲ ਵੀ 76 ਵਾਂ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਮੇਲੇ ਕਮੇਟੀ  ਵਲੋ ਸ਼ਹਿਰ ਦੀਆ ਵੱਖ ਵੱਖ ਜਥੇਬੰਦੀਆ ਨੂੰ ਸਦਾ ਪੱਤਰ ਦਿੱਤਾ ਗਿਆ। ਇਸ ਲੜੀ ਦੇ ਤਹਿਤ ਮੰਦਿਰ ਦੇ ਮੈਂਬਰ ਜਸਬੀਰ ਸਿੰਘ, ਮੁਨੀਸ਼ ਕੁਮਾਰ, ਦੀਪਕ ਆਨੰਦ ਨੇ ਸ਼ਿਵ ਸੈਨਾ ਊਧਵ ਠਾਕਰੇ ਕਪੂਰਥਲਾ ਦੀ ਪੂਰੀ ਟੀਮ ਨੂੰ ਸਦਾ ਪੱਤਰ ਦਿੱਤਾ ਗਿਆ। ਅਤੇ ਮਾਤਾ ਰਾਣੀ ਦੀ ਫੋਟੋ ਦੇ ਕਿ ਸਮਨਿਤ ਕੀਤਾ ਗਿਆ।

Advertisements

ਇਸ ਮੌਕੇ ਸ਼ਿਵ ਸੈਨਾ ਊਧਵ ਠਾਕਰੇ ਦੇ ਪੰਜਾਬ ਬੁਲਾਰੇ ਓਮਕਾਰ ਕਾਲੀਆ, ਜਿਲਾ ਪ੍ਰਧਾਨ ਦੀਪਕ ਮਦਾਨ, ਜਿਲਾ ਯੂਥ ਪ੍ਰਧਾਨ ਸੰਦੀਪ ਪੰਡਿਤ ਨੇ ਸਾਂਝੇ ਤੌਰ ਤੇ ਕਹਿ ਕਿ ਉਨਾਂ ਦੀ ਪੂਰੀ ਟੀਮ ਮੇਲੇ ਦੀ ਸ਼ੋਭਾ ਯਾਤਰਾ ਵਿਚ ਵਧ ਚੜ ਕੇ ਹਿੱਸਾ ਲਵੇਗੀ ਅਤੇ ਮੇਲੇ ਵਾਲੇ ਦਿਨ ਵੀ ਵੱਧ ਚੜ ਕੇ ਸੇਵਾ ਵਿੱਚ ਭਾਗ ਲਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਯੋਗੇਸ਼ ਸੋਨੀ, ਧਰਮੇਂਦਰ ਕਾਕਾ, ਬਲਵੀਰ ਡੀਸੀ, ਗੁਰਸ਼ਰਨ ਟੀਟੂ, ਮਿੰਟੂ ਗੁਪਤਾ, ਮਨਿਕ, ਸੁਰਿੰਦਰ ਲਾਡੀ, ਜਸਵੀਰ ਸਿੰਘ, ਮੁਨੀਸ਼ ਕੁਮਾਰ, ਦੀਪਕ ਆਨੰਦ,ਸਾਹਿਲ ਬਾਮੋਤਰਾ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here