ਰਾਜ਼ੋਰੀ ਵਿੱਚ ਮੁੱਠਭੇੜ ਜਾਰੀ, 1 ਅੱਤਵਾਦੀ ਢੇਰ, ਸੈਨਾ ਨੇ ਵੱਡੇ ਪੱਧਰ ਤੇ ਚਲਾਇਆ ਸਰਚ ਅਭਿਆਨ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜੰਮੂ-ਕਸ਼ਮੀਰ ਦੇ ਰਾਜ਼ੌਰੀ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆ ਵਿਚਕਾਰ ਮੁੱਠਭੇੜ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਦੋਰਾਨ ਇੱਕ ਅੱਤਵਾਦੀ ਮਾਰਿਆ ਗਿਆ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਇਹ ਮੁਕਾਬਲਾ ਬਾਰਾਮੂਲਾ ਦੇ ਕਰਹਾਮਾ ਕੁੰਜਰ ਇਲਾਕੇ ਵਿੱਚ ਸ਼ੁਰੂ ਹੋਇਆ। ਅਧਿਕਾਰੀਆਂ ਮੁਤਾਬਕ ਦੋਵਾਂ ਇਲਾਕਿਆਂ ‘ਚ ਘੱਟੋ-ਘੱਟ 8 ਤੋਂ 9 ਅੱਤਵਾਦੀ ਘਿਰੇ ਹੋਏ ਹਨ।

Advertisements

ਦੱਸ ਦੇਈਏ ਕਿ ਇਸ ਅੱਤਵਾਦੀ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਕ ਅਧਿਕਾਰੀ ਜ਼ਖਮੀ ਹੋ ਗਿਆ। ਸ਼ਹੀਦ ਜਵਾਨਾਂ ‘ਚੋਂ ਚਾਰ 9 ਪੈਰਾ (ਸਪੈਸ਼ਲ ਫੋਰਸਿਜ਼) ਦੇ ਕਮਾਂਡੋ ਸਨ, ਜਦਕਿ ਪੰਜਵਾਂ ਰਾਸ਼ਟਰੀ ਰਾਈਫਲਜ਼ ਬਟਾਲੀਅਨ ਦਾ ਸੀ।

LEAVE A REPLY

Please enter your comment!
Please enter your name here