ਭਾਰਤੀ ਆਮ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਖਡੂਰ ਸਾਹਿਬ ਸੀਟ ਤੋਂ ਮੰਗਲ ਨੂੰ ਐਲਾਨਿਆ ਉਮੀਦਵਾਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਖਡੂਰ ਸਾਹਿਬ ਸੀਟ ਤੋਂ ਮੰਗਲ ਸਿੰਘ ਨੂੰ ਉਮੀਦਵਾਰ ਐਲਾਨਿਆ ਹਲਕਾ ਖਡੂਰ ਸਾਹਿਬ ਜਾਕੇ ਉਮੀਦਵਾਰ ਮੰਗਲ ਸਿੰਘ ਦੇ ਨਿਵਾਸ ਸਥਾਨ ਤੇ ਓਹਨਾ ਨੂੰ ਪਾਰਟੀ ਪ੍ਰਧਾਨ ਸਤੀਸ਼ ਨਾਹਰ ਅਤੇ ਪਾਰਟੀ ਦੇ ਬਾਕੀ ਅਹੁਦੇਦਾਰਾਂ ਨੇ ਫੁੱਲਾਂ ਦਾ ਹਾਰ ਪਹਿਨਾਕੇ ਸਨਮਾਨਿਤ ਕੀਤਾ ਤੇ ਓਹਨਾ ਦੇ ਲੋਕਸਭਾ ਚੋਣਾਂ ਚ ਖਡੂਰ ਸਾਹਿਬ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ। ਇਸ ਮੌਕੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਕਿਹਾ ਕਿ ਮੇਹਨਤ ਹਰ ਮੰਜਿਲ ਤੇ ਪੁੱਜਣ ਦੀ ਚਾਬੀ ਹੈ ਜੇਕਰ ਭਗਵੰਤ ਮਾਨ ਵਰਗਾ ਇੱਕ ਆਮ ਕਲਾਕਾਰ ਵਡੇ ਵਡੇ ਸਿਆਸਤ ਦੇ ਥੱਮਾਂ ਨੂੰ ਗਿਰਾਕੇ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਤੇ ਬਾਕੀ ਇਨਸਾਨ ਵੀ ਮੇਹਨਤ ਦੇ ਬੱਲ ਤੇ ਅੱਗੇ ਆ ਸਕਦੇ ਹਨ।

Advertisements

ਬਸ਼ਰਤੇ ਲੋਕਾਂ ਦਾ ਪਿਆਰ ਅਤੇ ਅਸ਼ੀਰਵਾਦ ਨਾਲ ਹੋਵੇ। ਇਸ ਲਈ ਓਹਨਾ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਪਿੰਡ ਦੇ ਨੌਜਵਾਨ ਮੰਗਲ ਸਿੰਘ ਨੂੰ ਤਨ ਮਨ ਅਤੇ ਧਨ ਨਾਲ ਸਹਿਯੋਗ ਕਰਕੇ ਲੋਕ ਸਭ ਚੋਣਾਂ ਚ ਵੋਟਾਂ ਪਾਕੇ ਕਾਮਯਾਬ ਬਣਾਓ ਇਸ ਮੌਕੇ ਮੰਗਲ ਸਿੰਘ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੀ ਪੁਰੀ ਤਨਦੇਹੀ ਨਾਲ ਸੇਵਾ ਕਰਨਗੇ ਇਸ ਮੌਕੇ ਬਲਵੀਰ ਸਿੰਘ,ਧਰਮਪਾਲ ਮੁੱਛ, ਲਾਭ ਸਿੰਘ,ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਚ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜ਼ਿਰ ਸਨ। 

LEAVE A REPLY

Please enter your comment!
Please enter your name here