ਪਟਵਾਰ ਟਰੇਨਿੰਗ ਖਤਮ, ਐਸਡੀਐਮ ਨੇ ਦਿੱਤੇ ਸਰਟੀਫੀਕੇਟ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਸਾਲ 2022 ਵਿੱਚ 1090 ਪਟਵਾਰੀ ਭਰਤੀ ਕੀਤੇ ਸਨ, ਜਿਨ੍ਹਾਂ ਵਿੱਚੋਂ ਪਟਵਾਰ ਟਰੇਨਿੰਗ ਸਕੂਲ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਰਾਕੇਸ਼ ਪਾਲ ਮਿਨਹਾਸ (ਰਿਟਾਇਰਡ ਤਹਿਸੀਲਦਾਰ) ਜੀ ਦੀ ਦੇਖ ਰੇਖ ਹੇਠ 57 ਟਰੇਨੀ ਪਟਵਾਰੀਆਂ ਨੇ 9 ਮਹੀਨੇ ਦੀ ਟਰੇਨਿੰਗ ਪ੍ਰਾਪਤ ਕੀਤੀ ਹੈ। ਟਰੇਨਿੰਗ ਦੇ ਆਖਰੀ ਦਿਨ ਟਰੇਨਿੰਗ ਕੰਮਪਲੀਸ਼ਨ ਸਰਟੀਫੀਕੇਟ ਦੇਣ ਲਈ ਇੱਕ ਸਾਦਾ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਨੇ ਕੀਤੀ। ਉਹਨਾ ਸਿਖਿਆਰਥੀ ਪਟਵਾਰੀਆਂ ਨੂੰ ਵਧਾਈ ਦਿੰਦਿਆ ਉਹਨਾਂ ਦੇ ਚੰਗੇ ਜੀਵਨ ਦੀ ਕਾਮਨਾ ਕੀਤੀ ਤੇ ਟਰੇਨਿੰਗ ਦੇ ਕੰਮਪਲੀਸ਼ਨ ਸਰਟੀਫੀਕੇਟ ਦਿੱਤੇ।

Advertisements

ਇਸ ਸਮਾਰੋਹ ਵਿੱਚ ਸ਼ਾਮਿਲ ਵਿਸ਼ੇਸ਼ ਮਹਿਮਾਨ ਗੁਰਮੀਤ ਸਿੰਘ ਮਾਨ ਜਿਲ੍ਹਾ ਮਾਲ ਅਫਸਰ ਨੇ ਕਿਹਾ ਕਿ ਹੁਣ ਪਟਵਾਰੀਆਂ ਦੀ ਤਿੰਨ ਮਹੀਨੇ ਦੀ ਫੀਲਡ ਟਰੇਨਿੰਗ ਹੋਣੀ ਹੈ। ਫਿਰ ਤੁਹਾਨੂੰ ਪਟਵਾਰ ਸਰਕਲ ਅਲਾਟ ਹੋ ਜਾਣੇ ਹਨ। ਉਹਨਾ ਕਿਹਾ ਕਿ ਸਰਵਿਸ ਦੋਰਾਨ ਮਿਹਨਤ, ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਅਪਨਾਉਣਾ ਪਟਵਾਰੀਆਂ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ।ਇਸ ਮੋਕੇ ਤੇ ਹਰਕਰਮ ਸਿੰਘ ਰੰਧਾਵਾ ਸਬ ਰਜਿਸਟਰਾਰ ਤਹਿਸੀਲ ਹੁਸ਼ਿਆਰਪੁਰ ਨੇ ਸਫਲਤਾਪੂਰਬਕ ਟਰੇਨਿੰਗ ਦੇਣ ਲਈ ਸਟਾਫ ਦੀ ਸ਼ਲਾਘਾ ਕਰਦਿਆ ਕਿਹਾ ਕਿ ਪਟਵਾਰੀ ਸਰਵਿਸ ਦੋਰਾਨ ਇਹ ਯਕੀਨੀ ਬਣਾਉਣ ਕਿ ਖਾਸ ਕਰਕੇ ਅੰਗਹੀਣ, ਬਜੁਰਗ, ਬੇਸਹਾਰਾ ਲੋਕਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਇਸ ਮੋਕੇ ਤਹਿਸੀਲਦਾਰ ਰਜਿੰਦਰ ਸਿੰਘ, ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ, ਨਿਰਮਲ ਸਿੰਘ ਸੁਪਰਡੈਟ ਮਾਲ ਡੀ.ਸੀ. ਦਫਤਰ, ਜੀਵਨ ਲਾਲ, ਸਦਰ ਕਾਨੂਗੋ, ਕਿਸ਼ਨ ਮਨੋਚਾ ਰਿਟਾਇਰਡ ਕਾਨੂਗੋ ਹਾਜਰ ਸਨ। ਪ੍ਰਿੰਸੀਪਲ ਰਾਕੇਸ਼ ਪਾਲ ਨੇ ਪਟਵਾਰੀ ਅਮਰਜੀਤ ਸਿੰਘ ਤੇ ਭੁਪਿੰਦਰ ਸਿੰਘ ਦੀ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਪ੍ਰਸੰਸਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਪ੍ਰੀਤਇੰਦਰ ਸਿੰਘ ਬੈਂਸ ਐਸ.ਡੀ.ਐਮ. ਤੇ ਵਿਸ਼ੇਸ਼ ਮਹਿਮਾਨ ਗੁਰਮੀਤ ਸਿੰਘ ਮਾਨ ਡੀ.ਆਰ.ਓ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ ਗਏ। 

LEAVE A REPLY

Please enter your comment!
Please enter your name here