ਯੂਪੀਐੱਸਸੀ ਤੇ ਪੀਪੀਐੱਸ ਪ੍ਰੀਖਿਆ ਦੀ ਮੁਫਤ ਕੋਚਿੰਗ ਲੈਣ ਲਈ ਨੌਜਵਾਨ ਪ੍ਰਾਰਥੀਆਂ ਲਈ ਸੁਨਹਿਰੀ ਮੌਕਾ: ਡਿਪਟੀ ਕਮਿਸ਼ਨਰ

ਫਾਜ਼ਿਲਕਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਯੂ.ਪੀ.ਐੱਸ.ਸੀ, ਪੀ.ਪੀ.ਐੱਸ.,ਐੱਸ.ਐੱਸ.ਸੀ, ਆਈ.ਬੀ.ਪੀ.ਐੱਸ ਅਤੇ ਪੀ.ਐੱਸ.ਐੱਸ.ਐੱਸ.ਬੀ ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਲੈਣ ਦੇ ਚਾਹਵਾਨ ਪ੍ਰਾਰਥੀ 20 ਮਈ 2023 ਤੋਂ ਪਹਿਲਾ  https://tinyurl.com/FREECOACHINGFZK ਲਿੰਕ ਜਾ QR Code scanner ਉਪਰ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਾਜ਼ਿਲਕਾ ਵਿਖੇ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ। 

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਕੋਚਿੰਗ ਬਾਈਜਸ ਕੰਪਨੀ ਦੁਆਰਾ ਬਿਲਕੁਲ ਮੁਫਤ ਕਰਵਾਈ ਜਾਣੀ ਹੈ ਇਸ ਲਈ ਜ਼ਿਲ੍ਹੇ ਦੇ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਮੁਫਤ ਕੋਚਿੰਗ ਲੈਣ ਦੀ ਪ੍ਰਕਿਰਿਆ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਜ਼ਿਲ੍ਹੇ ਦੇ ਲਗਭਗ 1100 ਨੌਜਵਾਨ ਵਿਦਿਆਰਥੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਲਾਭ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਪ੍ਰਾਰਥੀਆਂ ਲਈ ਇਹ ਸੁਨਹਿਰੀ ਮੌਕਾ ਹੈ ਤੇ ਉਹ ਇਸ ਮੌਕੇ ਨੂੰ ਅਜਾਈ ਨਾ ਜਾਣ ਦੇਣ।

ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾ ਐਜ਼ੂਯਪੇਅਰ ਕੰਪਨੀ ਵੱਲੋਂ 987 ਪ੍ਰਾਰਥੀਆਂ ਨੂੰ ਯੂ.ਪੀ.ਐੱਸ.ਸੀ, ਪੀ.ਪੀ.ਐੱਸ.,ਆਦਿ ਪ੍ਰੀਖਿਆ ਦੀ ਆਨਲਾਈਨ ਕੋਚਿੰਗ ਦਿੱਤੀ ਗਈ ਸੀ ਤੇ ਇਸ ਸਾਲ ਇਹ ਕੋਚਿੰਗ ਬਾਈਜਸ ਕੰਪਨੀ ਵੱਲੋਂ ਦਿੱਤੀ ਜਾਣੀ ਹੈ। ਇਹ ਕੋਚਿੰਗ ਮਈ ਦੇ ਅਖੀਰਲੇ ਜਾਂ ਜੂਨ ਦੇ ਪਹਿਲੇ ਹਫਤੇ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਤਿੰਨ, ਛੇ ਅਤੇ ਨੌਂ ਮਹੀਨਿਆਂ ਦੀ ਕਰਵਾਈ ਜਾਵੇਗੀ। ਇਹ ਟ੍ਰੇਨਿੰਗ ਆਨਲਾਈਨ (ਲਾਈਵ ਅਤੇ ਰਿਕਾਰਡਰਡ) ਮੋਡ ਵਿੱਚ ਹੋਵੇਗੀ।  ਇਸ ਟ੍ਰੇਨਿੰਗ ਵਿੱਚ ਵਿਦਿਆਰਥੀ ਆਪਣੀ ਮਰਜੀ ਨਾਲ ਸਮੇਂ ਦੀ ਚੋਣ ਕਰ ਸਕਦੇ ਹਨ।

LEAVE A REPLY

Please enter your comment!
Please enter your name here