ਖਾਲਸਾ ਸੀ.ਸੈ.ਸਕੂਲ ਹਰਿਆਣਾ ਵਿਖੇ ਹੋਮੀਓਪੈਥਿਕ ਇਲਾਜ ਸਬੰਧੀ ਪ੍ਰੋਗਰਾਮ ਆਯੋਜਿਤ

ਹਰਿਆਣਾ(ਦ ਸਟੈਲਰ ਨਿਊਜ਼)। ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਹੋਮੀਓਪੈਥਿਕ ਇਲਾਜ ਸਬੰਧੀ ਜਾਣਕਾਰੀ ਮੁਹੱਈਆਂ ਕਰਵਾਉਣ ਲਈ ਵਿਸ਼ੇਸ ਪ੍ਰੋਗਰਾਮ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਹੋਮੀਓਪੈਥਿਕ ਦੇ ਮਾਹਿਰ ਡਾ. ਹਰਜਿੰਦਰ ਸਿੰਘ ਓਬਰਾਏ ਹੁਸ਼ਿਆਰਪੁਰ ਤੇ ਉਹਨਾਂ ਦੇ ਮਿੱਤਰ ਬਲਵਿੰਦਰ ਸਿੰਘ ਬੀਕਾਨੇਰ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਡਾ. ਹਰਜਿੰਦਰ ਸਿੰਘ ਓਬਰਾਏ ਨੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਖੁਰਾਕ ਦਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਬਾਹਰਲਾ ਖਾਣਾ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ । ਦੁੱਧ, ਦਹੀ ਦਾਲਾ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਤੋਂ ਸਾਨੂੰ ਭਾਰੀ ਮਾਤਰਾ ਵਿੱਚ ਵਿਟਾਮਿਨ ਮਿਲਦੇ ਹਨ ।

Advertisements

ਉਹਨਾਂ ਦੱਸਿਆਂ ਕਿ ਖੁਰਾਕ ਦੇ ਨਾਲ ਨਾਲ ਸਾਨੂੰ ਸਰੀਰ ਦੀ ਕਸਰਤ ਵੀ ਕਰਨੀ ਚਾਹੀਦੀ ਹੈ ।ਇਸ ਮੌਕੇ ਉਹਨਾਂ ਬੱਚਿਆਂ ਨੂੰ ਨਸ਼ਿਆ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਸੀਪਲ ਰੀਟਾ ਸੈਣੀ ,ਮਨਦੀਪ ਕੌਰ, ਰੋਹਨ ਕੁਮਾਰ, ਹਰਪ੍ਰੀਤ ਸਿੰਘ, ਕਮਲਦੀਪ ਕੌਰ,ਰਾਜੀਵ ਕੁਮਾਰ,ਗੋਹਰ ਸਿੰਘ,ਸਾਹਿਲ ਕੁਮਾਰ,ਆਦਿ ਹਾਜਰ ਸਨ ।

LEAVE A REPLY

Please enter your comment!
Please enter your name here