ਬਟਾਲਾ ਵਿੱਚ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿੱਚ ਝੱੜਪ

ਬਟਾਲਾ (ਦ ਸਟੈਲਰ ਨਿਊਜ਼), ਲਵਪ੍ਰੀਤ ਖੁਸ਼ੀਪੁਰ। ਬਟਾਲਾ ਵਿਚ ਜ਼ਮੀਨ ਐਕਵਾਇਰ ਦਾ ਕਿਸਾਨ ਵਿਰੋਧ ਕਰ ਰਹੇ ਸਨ। ਜਿਸ ਦੌਰਾਨ ਪੁਲਿਸ ਕਰਮੀਆਂ ਅਤੇ ਕਿਸਾਨਾਂ ਵਿੱਚ ਬਹਿਸਬਾਜੀ ਸ਼ੁਰੂ ਹੋ ਗਈ ਤੇ ਇਕ ਪੁਲਿਸ ਵਾਲੇ ਨੇ  ਮਹਿਲਾ ਕਿਸਾਨ ਦੇ ਥੱਪੜ ਜੜ ਦਿੱਤੇ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ ਪੁਲਿਸ ਕਿਸਾਨਾਂ ਨੂੰ ਬੱਸਾਂ ਵਿੱਚ ਭਰ ਕੇ ਪੁਲਿਸ ਧਰਨੇ ਵਾਲੀ ਥਾਂ ਤੋਂ ਲੈ ਗਈ ਤੇ ਕਿਸਾਨਾਂ ਨੇ ਇਸ ਰਵੀਏ ਤੇ ਵਿਰੋਧ ਕੀਤਾ ਹੈ। ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕਿਹਾ ਹੈ ਕਿ ਪਿੰਡ ਚੀਮਾ ਖੁੱਡੀ ਅਤੇ ਪੋਜੇ ਚੱਕ ਵਿੱਚ ਆਪਣੀਆਂ ਜ਼ਮੀਨਾਂ ਤੋਂ ਕਬਜ਼ਾ ਨਾ ਛੱਡਣ ਉਤੇ ਕਿਸਾਨਾਂ ਉੱਤੇ ਭਾਰੀ ਲਾਠੀਚਾਰਜ ਕੀਤੇ ਗਏ ਹਨ ਅਤੇ ਕਈ ਕਿਸਾਨਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਪੁਲਿਸ ਕਰਮਚਾਰੀਆਂ ਨੇ ਖੇਤਾਂ ਵਿੱਚ ਘੜੀਸਿਆਂ ਅਤੇ ਉਹਨਾਂ ਦੀਆਂ ਪੱਗਾ ਵੀ ਉਤਾਰੀਆਂ ਗਈਆਂ ਹਨ।

Advertisements

ਇਸ ਖਿਲਾਫ਼ ਕਿਸਾਨਾਂ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਜਾਵੇਗਾ। ਸੂਬੇ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਤੇ ਹਰਵਿੰਦਰ ਸਿੰਘ ਮਸਾਣੀਆਂ ਅਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ 13 ਮਹੀਨੇ ਤੋਂ ਸੰਘਰਸ਼ ਕਰ ਰਹੇ ਸਨ ਤੇ 3 ਵਾਰ ਚੱਕਾ ਜਾਮ ਕਰਕੇ ਧਰਨੇ ਵੀ ਲਗਾਏ ਹਨ, ਅਤੇ ਸਰਕਾਰ ਵੱਲੋਂ ਭਰੋਸਾ ਦਿਵਾਇਆ ਸੀ ਕਿ ਜਮੀਨਾਂ ਮਾਰਕਿਟ ਰੇਟ ਅਨੁਸਾਰ ਵਾਧਾ ਲੱਗ ਕੇ ਪੈਸੇ ਤੋਂ ਪਹਿਲਾਂ ਕੋਈ ਵੀ ਜਮੀਨ ਐਕੁਆਇਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੇਲਾਂ ਜਾਮ ਹੋਣ ਨਾਲ ਜਨਤਾ ਨੂੰ ਪਰੇਸ਼ਾਨੀ ਤਾਂ ਹੋਵੇਗੀ ਪਰ ਇਸ ਦੇ ਜਿੰਮੇਵਾਰ ਭਗਵੰਤ ਸਰਕਾਰ ਹੈ।

LEAVE A REPLY

Please enter your comment!
Please enter your name here