ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਦੀਆਂ ਵੱਡੇ ਪੱਧਰ ਤੇ ਨਿਯੁਕਤੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ, ਹੁਸ਼ਿਆਰਪੁਰ ਵਿਖੇ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਟੈਕਸਲਾ ਪਲਾਸਟਿਕਸ ਐਡ ਮੈਟਲਸ ਲਿਮਿਟੇਡ, ਲੁਧਿਆਣਾ ਵਿੱਚ ਭਰਤੀ ਕਰਨ ਸਬੰਧੀ ਇੱਕ ਕੈੱਪਸ ਇੰਟਰਵਿਊ ਕੰਪਨੀ ਦੇ ਮਾਹਿਰਾ ਵਲੋਂ ਕੀਤੀ ਗਈ। ਇਸ ਵਿੱਚ ਉਨ੍ਹਾਂ ਵਲੋਂ 21 ਵਿਦਿਆਰਥੀਆਂ ਨੂੰ ਮੋਕੇ ਤੇ ਹੀ ਸਿਲੈਕਟ ਕਰ ਲਿਆ ਗਿਆ। ਇਸ ਸਬੰਧ ਵਿੱਚ ਰਚਨਾ ਕੌਰ ਜੀ ਨੇ ਦੱਸਿਆਂ ਕਿ ਲਗਭਗ ਹਰੇਕ ਇੰਜੀ. ਖੇਤਰ ਦਾ ਪੋਲੀਮਰ ਅਤੇ ਪਲਾਸਟਿਕ ਇੱਕ ਅਭਿੰਨ ਅੰਗ ਬਣਦਾ ਜਾ ਰਿਹਾ ਹੈ। ਇਸ ਕਾਰਨ ਹੀ ਇਸ ਦੀ  ਮੰਗ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀ ਹੈ।

Advertisements

ਇਹ ਇਸ ਕਾਲਜ ਲਈ ਹੋਰ ਵੀ ਗੌਰਵ ਦੀ ਗੱਲ ਹੈ ਕਿ ਪੰਜਾਬ ਭਰ ਵਿੱਚ ਪਲਾਸਟਿਕ ਟੈਕਨੌਲੋਜੀ ਦਾ ਡਿਪਲੋਮਾਂ ਸਿਰਫ ਇੱਥੇ ਹੀ ਚੱਲ ਰਿਹਾ ਹੈ। ਇਸ ਮੋਕੇ ਰਾਜੇਸ਼ ਕੁਮਾਰ ਧੁੰਨਾਂ ਮੁਖੀ ਪਲਾਸਟਿਕ ਟੈਕ: ਨੇ ਦੱਸਿਆ ਕਿ ਪਲਾਸਟਿਕ ਇੰਡਸਟਰੀ ਦਾ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇਸ ਕਰਕੇ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਦੀ ਉਦਯੋਗਿਕ ਇਕਾਂਈਆਂ ਵਿੱਚ ਬਹੁਤ ਮੰਗ ਹੈ। ਪਲਾਸਟਿਕ ਟੈਕਨੋਲੋਜੀ ਦੇ ਮਾਹਿਰਾ ਦੀ ਇੰਡਸਟਰੀ ਵਿੱਚ ਭਾਰੀ ਕਮੀ ਚੱਲ ਰਹੀ ਹੈ ਇਸ ਕਰਕੇ ਹਰ ਸਾਲ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਪਲਾਸਟਿਕ ਇੰਡਸਟਰੀ ਵਿੱਚ ਵੱਡੇ ਪੱਧਰ ਤੇ ਨਿਯੁਕਤੀਆਂ ਮਿਲ ਰਹੀਆਂ ਹਨ। ਸਵਰਣ ਸਿੰਘ, ਟ੍ਰਨਿੰਗ ਐਡ ਪਲਸਮੈਟ ਅਫਸਰ ਨੇ ਕਿਹਾ ਕਿ ਵਿਦਿਆਰਥੀਆਂ ਦੇ  ਬੇਹਤਰ ਭਵਿੱਖ ਲਈ ਇਸ ਤਰ੍ਹਾਂ ਦੀਆਂ ਕੈਂਪਸ ਇੰਟਰਵਿਊ ਹਰ ਸਾਲ ਕਾਲਜ ਵਿੱਚ ਕਰਵਾਇਆਂ ਜਾਂਦੀਆਂ ਹਨ। ਇਸ ਮੌਕੇ ਤੇ ਸੁਸ਼ੀਲ ਕੁਮਾਲ, ਹੈਡ ਐਚ.ਆਰ., ਸੁਖਦੀਪ, ਏ.ਐਟ.ਆਰ., ਟੈਕਸਲਾ ਪਲਾਸਟਿਕਸ ਐਡ ਮੈਟਲਸ ਲਿਮਿਟੇਡ, ਲੁਧਿਆਣਾ ਅਤੇ ਪੰਕਜ ਚਾਵਲਾ, ਅਸਿਸਟੈਟ ਟ੍ਰਨਿੰਗ ਐਡ ਪਲਸਮੈਟ ਅਫਸਰ ਪਲਾਸਟਿਕ ਟੈਕਨੋਲੋਜੀ ਅਤੇ ਵਿਸ਼ਾਲ ਅੰਗੂਰਾਣਾ, ਲੈਕਚਰਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here