ਪੁਲਿਸ ਕਰਮਚਾਰੀਆ ਨਾਲ ਭਰੀ ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ, 3 ਦੀ ਮੌਤ, 26 ਮੁਲਾਜ਼ਮ ਜ਼ਖਮੀ

ਮੱਧ ਪ੍ਰਦੇਸ਼ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਦੇ ਕੇਵਲਾਰੀ ਥਾਣਾ ਖੇਤਰ ‘ਚ ਦੇਰ ਰਾਤ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਅਤੇ ਇਕ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 3 ਲੋਕਾ ਦੀ ਮੌਤ ਹੋ ਗਈ ਜਦਕਿ 26 ਜਵਾਨ ਜ਼ਖ਼ਮੀ ਹੋ ਗਏ।

Advertisements

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਮੰਡਲ ਵਾਸੀ ਅਸ਼ੋਕ ਕੁਕਰੇਜਾ, ਮਮਤਾ ਜਸਵਾਨੀ, ਨਿਖਿਲੇਸ਼ ਜਸਵਾਨੀ, ਕਨ੍ਹਈਆ ਜਸਵਾਨੀ ਅਤੇ ਪੁਰਸ਼ੋਤਮ ਉਰਫ਼ ਕਾਜੂ ਮਹੋਬੀਆ ਗੰਭੀਰ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਨੇੜੇ ਸੜਕ ‘ਤੇ ਟੋਏ ਪਏ ਹੋਏ ਸਨ, ਜਿਸ ਕਾਰਨ ਵਾਹਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਦਰਦਨਾਕ ਹਾਦਸਾ ਵਾਪਰਿਆ।

LEAVE A REPLY

Please enter your comment!
Please enter your name here