Friday, October 23, 2026
Home Latest ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ 5 ਨੌਜਵਾਨਾਂ ਨੂੰ 4 ਪਿਸਤੌਲਾਂ...

ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ 5 ਨੌਜਵਾਨਾਂ ਨੂੰ 4 ਪਿਸਤੌਲਾਂ ਸਮੇਤ ਕੀਤਾ ਕਾਬੂ

ਦੋਰਾਹਾ (ਦ ਸਟੈਲਰ ਨਿਊਜ਼), ਪਲਕ। ਦੋਰਾਹਾ ਪੁਲਿਸ ਨੇ 4 ਪਿਸਤੌਲਾਂ ਸਮੇਤ 5 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਹਿਚਾਣ ਬਿਕਰਮਜੀਤ ਸਿੰਘ ਪੁੱਤਰ ਗੁਰਭੇਜ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਪਿੰਡ ਪਰਿੰਗੜੀ, ਥਾਣਾ ਹਰੀਕੇ, ਜ਼ਿਲ੍ਹਾ ਤਰਨਤਾਰਨ, ਦਲਜੀਤ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਸੰਨ ਸਾਹਿਬ ਰੋਡ ਛੇਹਰਟਾ, ਅੰਮ੍ਰਿਤਸਰ ਅਤੇ ਵਪਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਖੈਰੋਲੀ, ਪੋਸਟ ਆਫਿਸ ਸੜਾ, ਤਹਿਸੀਲ ਮਹਿਗਾ ਥਾਣਾ ਅਮਾਇਨ, ਜ਼ਿਲ੍ਹਾਂ ਬਿੰਡ (ਮੱਧ ਪ੍ਰਦੇਸ਼) ਹਾਲ ਕਿਰਾਏਦਾਰ ਵਾਸੀ ਕੁਬੇਰ ਨਗਰ, ਕਬੀਰ ਆਸ਼ਰਮ ਨੇੜੇ, ਥਾਣਾ ਥਾਟੀਪੁਰ, ਜ਼ਿਲ੍ਹਾਂ ਗਵਾਲੀਆ ਵਜੋਂ ਹੋਈ ਹੈ।

Advertisements

ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਜੀ.ਟੀ. ਰੋਡ ਪੁਲਿਸ ਮੁਲਾਜ਼ਮ ਵਾਹਨਾਂ ਦੀ ਚੈਂਕਿੰਗ ਕਰ ਰਹੇ ਸਨ। ਇਸ ਦੌਰਾਨ ਰਾਤ ਨੂੰ ਕਿਸੇ ਖਾਸ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਮੁਲਜ਼ਮ ਬਿਕਰਮਜੀਤ ਸਿੰਘ, ਦਲਜੀਤ ਸਿੰਘ, ਜਸਨਦੀਪ ਸਿੰਘ, ਜਸ਼ਨਪ੍ਰੀਤ ਸਿੰਘ ਚਾਰੋਂ ਨੌਜਵਾਨਾਂ ਜੋ ਕਿ ਨਾਜਾਇਜ਼ ਅਸਲਾ ਆਪਣੇ ਕੋਲ ਰੱਖਣ ਦੇ ਸ਼ੋਕੀਨ ਹਨ ਅਤੇ ਕੱਦੋਂ ਚੌਂਕ ਦੌਰਾਹਾ ਪੁਲ ਹੇਠਾਂ ਖੜ੍ਹੇ ਕਿਸੇ ਵਿਅਕਤੀ ਦੀ ਉਡੀਕ ਕਰ ਰਹੇ ਹਨ। ਇਸ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਛਾਪਾਮਾਰੀ ਕੀਤੀ ਅਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ 32 ਬੋਰ ਪਿਸਤੌਲ ਬਰਾਮਦ ਕੀਤੀ। ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਤੋਂ ਪੁਲਿਸ ਨੂੰ ਪਤਾ ਲਗਾ ਹੈ ਕਿ 32 ਬੋਰ ਪਿਸਤੌਲ ਮੁਲਜ਼ਮ ਵਪਿੰਦਰ ਸਿੰਘ ਪਾਸੋਂ ਗਵਾਲੀਅਰ ਤੋਂ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਪੰਜੇ ਮੁਲਜ਼ਮਾਂ ਦੀ ਉਮਰ ਕਰੀਬ 18 ਤੋਂ 20 ਸਾਲ ਵਿਚਕਾਰ ਹੈ। ਦੋਹਾਰਾ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਰਿਮਾਂਡ ਤੇ ਲਿਜਾ ਕੇ ਉਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here