“ਚੰਗਾ ਫ਼ਲ ਮਿਲੇ ਨੇਕ ਕਮਾਈ ਦਾ”

ਦੁਨੀਆਂਦਾਰੀ ਦੀਆਂ ਬੰਦਿਆ,ਇਹ ਸੱਭ ਕੂੜ ਦੁਕਾਨਾਂ ਨੇ।
ਤੈਨੂੰ ਪਾਰ ਲੰਘਾਉਣਾ ਨਹੀਂ, ਝੂਠੇ ਪੁੰਨ ਦਾਨਾਂ ਨੇ।।
ਕਦੇ ਖਰਾ ਨਾ ਉਤਰਿਆ ਤੂੰ -੨
ਸੱਚ ਦੀ ਕਸਵੱਟੀ ਤੇ ‌
ਸੱਚਾ ਸੌਦਾ ਤੁਲਦਾ ਗੁਰੂ ਨਾਨਕ ਦੀ ਹੱਟੀ ਤੇ —ਸੱਚਾ,,,,

Advertisements

ਅੰਧ ਵਿਸ਼ਵਾਸਾਂ ਦੇ ਵਿੱਚ ਬੜਾ ਛੇਤੀ, ਵਿਸ਼ਵਾਸ ਕਰੇਂ।
ਜਿਨ੍ਹਾਂ ਪੱਲੇ ਕੱਖ ਨਹੀਂ,ਓਹਨਾਂ ਤੋਂ ਕਿਉਂ ਆਸ ਕਰੇਂ।।
ਕੀ ਦੱਸ ਮਾਣ ਕਰੇਂਗਾ, ੨ ਨਰਕ ਜਿਹੀ ਜ਼ਿੰਦਗੀ ਕੱਟੀ ਤੇ ,,,,ਇਹ ਸੱਚ ਤਾਂ,,,,

ਕਾਬੂ ਵਿੱਚ ਨਹੀਂ ਰੱਖਦਾ ਕਿਉਂ,ਆਪਣੇ ਵਿਚਾਰਾਂ ਨੂੰ।
ਪੁੱਠੇ ਪਾਸੇ ਜੋੜੀ ਜਾਵੇਂ, ਦਿਲ ਦੀਆਂ ਤਾਰਾਂ ਨੂੰ।।
ਚੰਗਾ ਨਹੀਂ ਕੁੱਝ ਲਿਖ ਸਕਿਆ ੨, ਕਿਉਂ ਮਨ ਦੀ ਫੱਟੀ ਤੇ,,,,ਇਹ ਸੱਚ ਤਾਂ,,,

ਖੁਦ ਦੇ ਵਿੱਚ ਗਵਾਚ ਗਿਆ,ਤੇ ਖ਼ੁਦਾ ਭੁਲਾ ਬੈਠਾ।
ਕਿਉ ਆਪਣੇ ਉੱਤੇ ਰੰਗਰਲੀਆਂ ਦਾ, ਨਸ਼ਾ ਚੜ੍ਹਾ ਬੈਠਾ ।।
ਲੱਖ ਲਾਹਨਤਾਂ ਮਿਲਣੀਆਂ ੨, ਐਸੀ ਕਰੀ ਤਰੱਕੀ ਤੇ ,,,, ਇਹ ਸੱਚ ਤਾਂ,,,,

ਬਹੁਤ ਹੋ ਗਿਆ ਹੁਣ ਤਾਂ ਕਰ ਕੋਈ, ਕੰਮ ਭਲਾਈ ਦਾ।
ਦੱਦਾਹੂਰੀਆ ਚੰਗਾ ਫ਼ਲ ਮਿਲੇ, ਨੇਕ ਕਮਾਈ ਦਾ।।
ਇਤਬਾਰ ਤਾਂ ਕਰਨਾ ਪੈਂਦਾ ੨, ਗੱਲ ਗੁਰੂਆਂ ਦੀ ਦੱਸੀ ਤੇ,,,, ਸੱਚਾ ਸੌਦਾ ਤੁਲਦਾ ,,,

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ

LEAVE A REPLY

Please enter your comment!
Please enter your name here