ਲੜਕੀ ਦੀ ਲਾਸ਼ ਨੂੰ ਪੁਲਿਸ ਸਟੇਸ਼ਨ ਦੇ ਬਾਹਰ ਰੱਖ ਕੇ ਕੀਤਾ ਰੋਸ਼ ਪ੍ਰਦਰਸ਼ਨ, ਕੀਤੀ ਇਨਸਾਫ਼ ਦੀ ਮੰਗ

ਹੁਸ਼ਿਆਰੁਪਰ (ਦ ਸਟੈਲਰ ਨਿਊਜ਼)। ਹਾਜ਼ੀਪੁਰ  ਦੇ ਪਿੰਡ ਸਿਬੋਚੱਕ ਦੀ ਲੜਕੀ  ਨੂੰ ਬੀਤੇ ਦਿਨ ਦਿਨ-ਦਿਹਾੜੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਸੀ। ਜਿਸ ਦੀ ਪਹਿਚਾਣ ਪਵਨ ਕੁਮਾਰੀ ਪੁੱਤਰੀ  ਸੁਖਵਿੰਦਰ ਸਿੰਘ ਨਿਵਾਸੀ ਪਿੰਡ ਸਿਬੋਚੱਕ ਦੇ ਰੂਪ ਵਿੱਚ ਹੋਈ ਹੈ। ਜਿਸਨੂੰ ਜ਼ਖ਼ਮੀ ਹਾਲਤ ਵਿੱਚ ਪੀ.ਜੀ.ਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉਸ ਨੇ  ਇਲਾਜ ਦੇ ਦੌਰਾਨ ਆਪਣਾ ਦਮ ਤੋੜ ਦਿੱਤਾ। ਰਾਤ ਨੂੰ ਜਿਵੇਂ ਹੀ ਪਵਨ ਕੁਮਾਰੀ ਦੀ ਲਾਸ਼ ਐੱਬੁਲੈਂਸ ਰਾਹੀਂ ਹਾਜੀਪੁਰ ਲੈ ਕੇ ਆਏ ਤੇ ਲੋਕਾਂ ਨੇ ਲੜਕੀ ਦੀ ਲਾਸ਼ ਨੂੰ ਪੁਲਿਸ ਸਟੇਸ਼ਨ ਦੇ ਬਾਹਰ ਰੱਖ ਕੇ ਰਾਤ 11 ਵਜੇ ਤੱਕ ਧਰਨਾ ਲਗਾ ਕੇ  ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ।

Advertisements

ਪਰਿਵਾਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪੁਲਿਸ ਮੁਲਾਜਮਾਂ ਵਿਰੁੱਧ ਆਪਣਾ ਰੋਸ਼ ਪ੍ਰਗਟ ਕਰਦਿਆਂ ਲੜਕੀ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਅਤੇ ਪਰਿਵਾਰ ਨੇ ਮੰਗ ਕੀਤੀ ਕਿ ਅਸੀ ਲਾਸ਼ ਦਾ ਸੰਸਕਾਰ ਉਦੋਂ ਤੱਕ ਨਹੀਂ ਕਰਾਂਗੇ, ਜਦੋਂ ਤੱਕ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਮਨਿੰਦਰ ਸਿੰਘ ਅਤੇ ਉਸ ਦਾ ਸਾਥ ਦੇਣ ਵਾਲੇ ਦੋ ਹੋਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਹੀ ਉਹਨਾਂ ਨੇ ਐੱਸ.ਐੱਚ.ਓ ਹਾਜੀਪੁਰ ਤੇ ਏ.ਐੱਸ.ਆਈ. ਦੀ ਹਾਜੀਪੁਰ ਥਾਣੇ ਤੋਂ ਤੁਰੰਤ ਬੱਦਲੀ ਕਰਨ ਦੀ ਮੰਗ ਵੀ ਕੀਤੀ ਗਈ। ਮੌਕੇ ਤੇ ਪਹੁੰਚੇ ਡੀ.ਐੱਸ.ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਧਰਨਾ ਦੇ ਰਹੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਸ ਮਾਮਲੇ ਵਿਚ ਬਾਕੀ ਦੋਸ਼ੀਆਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ‘ਆਪ’ ਨੇਤਾ ਸੁਲੱਖਣ ਸਿੰਘ ਜੱਗੀ ਨੇ ਮ੍ਰਿਤਕ ਪਵਨ ਕੁਮਾਰੀ ਦੇ ਪਰਿਵਾਰ ਨੂੰ ਇਨਸਾਫ਼ ਮਿੱਲਣ ਤੱਕ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here