ਦਿਲ ਛੂਹ ਲੈਣ ਵਾਲੀ ਵੱਖਰੀ ਕਹਾਣੀ ਨਾਲ ਔਰਤਾਂ ਦੀ ਤਾਕਤ ਨੂੰ ਪਰਦੇ ‘ਤੇ ਪੇਸ਼ ਕਰੇਗੀ ਫ਼ਿਲਮ ‘ਗੋਡੇ ਗੋਡੇ ਚਾਅ’

ਚੰਡੀਗੜ (ਦ ਸਟੈਲਰ ਨਿਊਜ਼)। ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਗੋਡੇ ਗੋਡੇ ਚਾਅ’  ਜਲਦ ਹੀ ਭਾਰਤ ਤੇ ਹੋਰ ਦੇਸ਼ਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਸਿਨੇਮਾਘਰਾਂ ‘ਚ ਹੋਰ ਫਿਲਮਾਂ ਦੇਖਣ ਆਏ ਦਰਸ਼ਕਾਂ ਨੂੰ ਜਦੋਂ ਪੁੱਛੀਦਾ ਹੈ ਕਿ ਉਹ ਅਗਲੀ ਫ਼ਿਲਮ ਕਿਹੜੀ ਦੇਖਣੀ ਚਾਹੁਣਗੇ ਤਾਂ ਇਕੋ ਜਵਾਬ ਮਿਲਦਾ ਹੈ, ‘ਗੋਡੇ ਗੋਡੇ ਚਾਅ’।ਦਰਸ਼ਕਾਂ ‘ਚ ਵੀ ਫਿਲਮ ਨੂੰ ਲੈ ਕੇ ਗੋਡੇ ਗੋਡੇ ਚਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਫ਼ਿਲਮ ਪ੍ਰਤੀ ਉਤਸੁਕਤਾ ਇਸ ਹੱਦ ਤਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਰਹੇ ਹਨ।ਜ਼ੀ ਸਟੂਡੀਓਜ਼ ਅਤੇ ਵੀ.ਐਚ. ਐਂਟਰਟੇਨਮੈਂਟ ਬੈਨਰ ਦੀ ਇਸ ਫ਼ਿਲਮ ਵਿਚ ਅਦਾਕਾਰਾ ਸੋਨਮ ਬਾਜਵਾ, ਤਾਨੀਆ, ਗਾਇਕ ਤੋਂ ਨਾਇਕ ਬਣੇ ਗੀਤਾਜ਼ ਬਿੰਦਰਖੀਆ ਅਤੇ ਗਾਇਕ ਗੁਰਜੈਜ਼ ਮੁੱਖ ਭੂਮਿਕਾਵਾਂ ਵਿਚ ਹਨ।ਜ਼ੀ ਸਟੂਡੀਓਜ਼ ਮੁੱਖ ਧਾਰਾ ਦੀਆਂ ਬਾਲੀਵੁੱਡ ਫਿਲਮਾਂ ਵਿੱਚ ਸ਼ਾਨਦਾਰ ਸਫਲਤਾ ਦੇ ਨਾਲ-ਨਾਲ  ਖੇਤਰੀ ਮਨੋਰੰਜਨ ਕਾਰੋਬਾਰ ਵਿੱਚ ਵੱਡੇ ਰਿਕਾਰਡ ਕਾਇਮ ਕਰ ਰਿਹਾ ਹੈ ਅਤੇ ਜ਼ੀ ਸਟੂਡੀਓਜ਼ ਦੇ ਖੇਤਰੀ ਸਿਨੇਮਾ ਨੂੰ ਪਿਛਲੇ ਸਾਲ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ।

Advertisements

ਇਸ ਫਿਲਮ ਦੀ ਕਹਾਣੀ ਪੰਜਾਬ ਪੰਜਾਬੀਅਤ ਅਤੇ ਵਿਰਸੇ ਨਾਲ ਜੁੜੇ ਹੋਏ ਇੱਕ ਸਮਰੱਥ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ ਜਿਸਦੇ ਜਿਹਨ ‘ਚ ਹਮੇਸ਼ਾਂ ਹੀ ਸਮਾਜਿਕ ਅਤੇ ਸੱਭਿਆਚਾਰਕ ਅਧਾਰਤ ਕਹਾਣੀਆਂ ਉਭਰਦੀਆਂ ਹਨ ਜੋ ਦਰਸ਼ਕਾਂ ਦੀ ਪਸੰਦ ਬਣਦੀਆਂ ਹਨ। ਇਹ ਫਿਲਮ ਇਕ ਖੂਬਸੂਰਤ, ਦਿਲ ਨੂੰ ਛੂਹ ਲੈਣ ਵਾਲੀ 90 ਦੇ ਦਹਾਕੇ ਦੇ ਮਰਦ-ਪ੍ਰਧਾਨ ਸਮਾਜ ‘ਤੇ ਇੱਕ ਵਿਅੰਗ ਹੈ ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਔਰਤਾਂ ਨੇ ਆਪਣੇ ਲਈ ਸਟੈਂਡ ਲਿਆ ਅਤੇ ਸਫਲਤਾ ਹਾਸਿਲ ਕੀਤੀ। ਫ਼ਿਲਮ ‘ਚ ਸੋਨਮ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਦੀ ਸ਼ਾਨਦਾਰ ਅਦਾਕਾਰੀ ਰਾਹੀਂ ਔਰਤਾਂ ਦੀ ਸ਼ਕਤੀ ਨਜ਼ਰ ਆਵੇਗੀ।ਇਸ ਫਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਸੁਪਰਹਿੱਟ ਫਿਲਮ ‘ਗੁੱਡੀਆਂ ਪਟੋਲੇ’ ਅਤੇ ‘ਕਲੀ ਜੋਟਾ’ ਦਾ ਨਿਰਦੇਸ਼ਨ ਵੀ ਕੀਤਾ ਸੀ । ਸ਼ਾਰਿਕ ਪਟੇਲ, ਸੀ ਬੀ ਓ ਜ਼ੀ ਸਟੂਡੀਓਜ਼ ਅਨੁਸਾਰ ਇਹ ਇਕ ਚੰਗੀ ਫ਼ਿਲਮ ਹੈ ਜੋ ਪੁਰਾਣੇ ਸਮਿਆਂ ਦੇ ਮਰਦ ਪ੍ਰਧਾਨ ਸਮਾਜ ਨੂੰ ਦਿਲ-ਖਿੱਚਵੇਂ ਢੰਗ ਨਾਲ ਪੇਸ਼ ਕਰਦੀ ਹੈ ਅਤੇ ਅਜਿਹੀਆਂ ਕਹਾਣੀਆਂ ਨੂੰ ਪਰਦੇ ਤੇ ਪੇਸ਼ ਕਰਨਾ ਜ਼ਰੂਰੀ ਹੈ ਜੋ ਮਨੋਰੰਜਨ ਦੇ ਨਾਲ-ਨਾਲ ਔਰਤਾਂ ਦੇ ਸ਼ਕਤੀਕਰਨ ਨੂੰ ਪਰਿਭਾਸ਼ਿਤ ਕਰਦੀਆਂ ਹਨ ।

LEAVE A REPLY

Please enter your comment!
Please enter your name here