ਐਸਡੀਐਮ ਸੰਜੀਵ ਵੱਲੋਂ ਆਂਗਣਵਾੜੀ ਸੈਂਟਰ ਤੇ ਪ੍ਰਾਇਮਰੀ ਸਕੂਲ ਦਾ ਅਚਨਚੇਤ ਦੌਰਾ

ਰਾਜਪੁਰਾ/ਪਟਿਆਲਾ (ਦ ਸਟੈਲਰ ਨਿਊਜ਼)। ਐਸ.ਡੀ.ਐਮ. ਰਾਜਪੁਰਾ ਸੰਜੀਵ ਕੁਮਾਰ ਵੱਲੋਂ ਅੱਜ ਪਿੰਡ ਖਰਾਜਪੁਰ ਵਿਖੇ ਆਂਗਣਵਾੜੀ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਕੋਆਰਡੀਨੇਟਰ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਾਜਪੁਰਾ ਵਿਪੁਲ ਧਵਨ ਵੀ ਮੌਜੂਦ ਸਨ। ਚੈਕਿੰਗ ਦੌਰਾਨ ਆਂਗਣਵਾੜੀ ਸੈਂਟਰ-1 ਦੀ ਵਰਕਰ ਕੁਲਵੰਤ ਕੌਰ ਅਤੇ ਆਂਗਣਵਾੜੀ ਸੈਂਟਰ-2 ਦੀ ਵਰਕਰ ਨੀਲਮ ਰਾਣੀ ਮੌਕੇ ‘ਤੇ ਹਾਜ਼ਰ ਪਾਏ ਗਏ। ਇਨ੍ਹਾਂ ਦੋਨਾਂ ਵਰਕਰਾਂ ਕੋਲ ਕੁਲ 25 ਛੋਟੇ ਬੱਚੇ ਆਂਗਣਵਾੜੀ ਵਿੱਚ ਦਰਜ ਹਨ।

Advertisements

ਚੈਕਿੰਗ ਦੌਰਾਨ ਪਾਇਆ ਗਿਆ ਕਿ ਪੋਸਣ ਲਈ ਪ੍ਰਾਪਤ ਸਮਗਰੀ ਨੂੰ ਉਚਿਤ ਤਰੀਕੇ ਨਾਲ ਵੰਡਿਆ ਜਾ ਰਿਹਾ ਸੀ। ਸਮਾਨ ਉਚਿਤ ਤਰੀਕੇ ਨਾਲ ਸਾਂਭ ਦੇ ਰੱਖਿਆ ਹੋਇਆ ਸੀ। ਰਜਿਸਟਰ ਤਿਆਰ ਕਰਕੇ ਰੱਖੇ ਹੋਏ ਸਨ ਅਤੇ ਸਟਾਕ ਦਾ ਇੰਦਰਾਜ ਕੀਤਾ ਹੋਇਆ ਸੀ। ਇਸ ਮੌਕੇ ਐਸ.ਡੀ.ਐਮ. ਵੱਲੋਂ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਗਈ ਕਿ ਛੋਟੇ ਬੱਚਿਆ ਦੀ ਸਫ਼ਾਈ ਦਾ ਧਿਆਨ ਰੱਖਿਆ ਜਾਵੇ ਤੇ ਮਾਪਿਆਂ ਨੂੰ ਬੱਚਿਆ ਦੇ ਪੌਸ਼ਟਿਕ ਅਹਾਰ ਲਈ ਜਾਗਰੂਕ ਕੀਤਾ ਜਾਵੇ।

ਇਸ ਉਪਰੰਤ ਐਸ.ਡੀ.ਐਮ. ਰਾਜਪੁਰਾ ਸੰਜੀਵ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਖਰਾਜਪੁਰ ਦਾ ਦੌਰਾ ਵੀ ਕੀਤਾ ਗਿਆ। ਇਸ ਦੌਰਾਨ ਅਧਿਆਪਕਾ ਦੀ ਹਾਜ਼ਰੀ ਚੈੱਕ ਕੀਤੀ ਗਈ ਜੋ ਕਿ ਪੂਰਨ ਸੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਰਤਾਏ ਜਾਣ ਵਾਲੇ ਮਿਡ-ਡੇ-ਮੀਲ ਦੀ ਚੈਕਿੰਗ ਵੀ ਕੀਤੀ ਗਈ। ਇਹ ਮਿਡ-ਡੇ-ਮੀਲ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਸੀ। ਇਸ ਸਰਕਾਰੀ ਸਕੂਲ ਵਿੱਚ ਪੀਣ ਵਾਲੇ ਸਾਫ਼ ਪਾਣੀ ਲਈ ਲਗਾਇਆ ਗਿਆ ਆਰਓ ਖਰਾਬ ਸੀ। ਇਸ ਸਬੰਧੀ ਮੁੱਖ ਅਧਿਆਪਕਾ ਨੂੰ ਹਦਾਇਤ ਕੀਤੀ ਗਈ ਕਿ ਸਾਫ਼ ਪਾਣੀ ਦੀ ਵਰਤੋਂ ਲਈ ਆਰਓ ਨੂੰ ਠੀਕ ਕਰਵਾਇਆ ਜਾਵੇ। ਇਸ ਮੌਕੇ ਸੰਜੀਵ ਕੁਮਾਰ ਨੇ ਕਿਹਾ ਕਿ ਸਬ-ਡਵੀਜ਼ਨ ਰਾਜਪੁਰਾ ਅਧੀਨ ਆਉਂਦੇ ਦਫ਼ਤਰਾਂ ਦੀ ਕਾਰਜ-ਕੁਸ਼ਲਤਾ ਵਿੱਚ ਹੋਰ ਸੰਪੂਰਨਤਾ ਲਿਆਉਣ ਲਈ ਅਜਿਹੀਆਂ ਚੈਕਿੰਗਾ ਭਵਿੱਖ ਵਿੱਚ ਲਗਾਤਾਰ ਚਲਦੀਆਂ ਰਹਿਣਗੀਆਂ।

LEAVE A REPLY

Please enter your comment!
Please enter your name here