ਰਾਜਪੁਰਾ ਤੋਂ ਕੈਨੇਡਾ ਗਈ ਕੁੜੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਰਾਜਪੁਰਾ(ਦ ਸਟੈਲਰ ਨਿਊਜ਼)। ਰਾਜਪੁਰਾ ਤੋਂ ਇੱਕ ਬਹੁਤ ਹੀ ਦੁਖਦਾਇਕ ਖ਼ਬਰ ਆਈ ਹੈ। ਜਿਸ ਵਿੱਚ ਰਾਜਪੁਰਾ ਦੇ ਨਾਲ ਲੱਗਦਾ ਕਸਬਾ ਬਨੂੰੜ ਦੀ ਕੋਮਲ ਬਾਜਵਾ ਕੁੱਝ ਦਿਨ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਗਈ ਸੀ, ਜਿਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕੋਮਲਪ੍ਰੀਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਆਪਣੀਆਂ ਸਹੇਲੀਆਂ ਨਾਲ ਕੰਮ ਤੇ ਜਾ ਰਹੀ ਸੀ ਕਿ ਰਸਤੇ ਵਿੱਚ ਚਾਰ ਵਾਹਨਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਚਾਰਾਂ ਵਾਹਨਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ।

Advertisements

ਟੱਕਰ ਨਾਲ ਕੋਮਲਪ੍ਰੀਤ ਦੀ ਕਾਰ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਉਹ ਸੜਕ ਉੱਤੇ ਡਿੱਗ ਗਈ। ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਆਦਮੀ ਵੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕੋਮਲ ਦੇ ਪਿਤਾ ਦੀ ਵੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਤੇ ਕੋਮਲ ਦਾ ਭਰਾ ਵੀ ਕੈਨੇਡਾ ਵਿੱਚ ਹੈ ਹੁਣ ਘਰ ਉਨ੍ਹਾਂ ਦੀ ਮਾਤਾ ਜੀ ਹਨ ਅਤੇ ਉਹ ਅੰਤਿਮ ਸੰਸਕਾਰ ਕਰਨ ਲਈ ਕੈਨੇਡਾ ਜਾਣਗੇ।

LEAVE A REPLY

Please enter your comment!
Please enter your name here