ਪਹਿਲਵਾਨਾਂ ਦੇ ਹੱਕ ’ਚ ਸਿਵਲ ਸੁਸਾਇਟੀ ਨੇ ਬ੍ਰਿਜ ਭੂਸ਼ਨ ਦੀ ਬਰਖਾਸਤਗੀ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਰਕਾਰ ਦਾ ਪੁਤਲਾ ਫੂਕਿਆ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ- ਪ੍ਰਵੀਨ ਸੋਹਲ। ਇੱਥੇ ਮਹਾਰਾਣਾ ਪ੍ਰਤਾਪ ਚੌਕ ’ਤੇ ਸਿਵਲ ਸੁਸਾਇਟੀ ਤਲਵਾਡ਼ਾ ਦੇ ਬੈਨਰ ਹੇਠਾਂ ਵੱਖ ਵੱਖ ਸੰਗਠਨਾਂ ਵੱਲੋਂ ਦਿੱਲੀ ’ਚ ਇਨਸਾਫ਼ ਦੀ ਮੰਗ ਲਈ ਸੰਘਰਸ਼ ਕਰ ਰਹੇ ਪਹਿਲਵਾਨਾਂ ਦੇ ਹੱਕ ’ਚ ਮੁਜ਼ਾਹਰਾ ਕੀਤਾ ਗਿਆ। ਉਪਰੰਤ ਬੀਤੀ 28 ਤਾਰੀਕ ਨੂੰ ਪਹਿਲਵਾਨਾਂ ’ਤੇ ਕੀਤੇ ਤਸ਼ਦੱਦ ਦੇ ਵਿਰੋਧ ਅਤੇ ਬ੍ਰਿਜ਼ ਭੂਸ਼ਨ ਦੀ ਬਰਖਾਸਤਗੀ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਕਸਰ ‘ਬੇਟੀ ਬਚਾਓ ਬੇਟੀ ਪਡ਼੍ਹਾਓ’ ਦਾ ਨਾਅਰੇ ਹੇਠ ਲੰਬੇ ਚੌਡ਼ੇ ਭਾਸ਼ਣ ਦੇਣ ਵਾਲੀ ਮੋਦੀ ਸਰਕਾਰ ਦਾ ਮਹਿਲਾ ਪਹਿਲਵਾਨਾਂ ਦੇ ਮਾਮਲੇ ’ਚ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਭਾਜਪਾ ਦੇ ਆਈਟੀ ਸੈੱਲ ਵੱਲੋਂ ਅੰਦੋਲਨ ਕਰ ਰਹੇ ਪਹਿਲਵਾਨਾਂ ਨੂੰ ਗਲ਼ਤ ਠਹਿਰਾਉਣ ਲਈ ਮੀਡੀਆ ਅਤੇ ਸੋਸ਼ਲ ਮੀਡੀਆ ਉਤੇ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ। ਪਰ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੇ ਸੰਘਰਸ਼ ਨੂੰ ਲਗਾਤਾਰ ਜਨ ਸਮਰਥਨ ਮਿਲ ਰਿਹਾ ਹੈ।

Advertisements

ਬੁਲਾਰਿਆਂ ਨੇ ਪਹਿਲਵਾਨਾਂ ਨਾਲ ਭਾਜਪਾ ਸਰਕਾਰ ਵੱਲੋਂ ਅਪਣਾਏ ਜਾ ਰਹੇ ਗੈਰ ਜ਼ਮਹੂਰੀ ਅਤੇ ਤਾਨਾਸ਼ਾਹੀ ਰਵੱਇਏ ਦੀ ਕਰਡ਼ੇ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਮੌਕੇ ਯੁਗਰਾਜ ਸਿੰਘ, ਰਾਜੀਵ ਸ਼ਰਮਾ, ਰਮੇਸ਼ ਸਹੋਤਾ, ਅਮਨਦੀਪ ਹੈਪੀ, ਓਂਕਾਰ ਸਿੰਘ, ਬੋਧਰਾਜ, ਦੀਪਕ ਅਰੋਡ਼ਾ, ਅਵਤਾਰ ਕ੍ਰਿਸ਼ਨ, ਲਵਇੰਦਰ ਸਿੰਘ, ਐਡਵੋਕੇਟ ਦਮਨਪ੍ਰੀਤ ਸਿੰਘ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਪੰਚਮ ਲਾਲ ਆਦਿ ਨੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਸਿਵਲ ਸੁਸਾਇਟੀ ਤਲਵਾਡ਼ਾ ਨੇ ਬੀਤੀ 28 ਤਾਰੀਕ ਨੂੰ ਦਿੱਲੀ ’ਚ ਪਹਿਲਵਾਨਾਂ ਨਾਲ ਕੀਤੇ ਅਣਮਨੁੱਖੀ ਤਸ਼ਦੱਦ ਦੇ ਵਿਰੋਧ ’ਚ ਮੋਦੀ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਗਟਾਇਆ।

LEAVE A REPLY

Please enter your comment!
Please enter your name here