ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਨੇ ਐਸਐਚਓ ਪਲਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਨੇ ਹਮੇਸ਼ਾ ਹੀ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਕਰਨ ਵਾਲੇ ਅਫ਼ਸਰਾਂ ਦਾ ਮਾਣ ਸਨਮਾਨ ਕੀਤਾ ਹੈ ਇਸ ਲੜੀ ਦੇ ਥਾਣਾ ਸਿਟੀ ਦੇ ਐਸਐਚਓ ਪਲਵਿੰਦਰ ਸਿੰਘ ਨੂੰ ਸ਼ਿੰਦੇ ਗਰੁੱਪ ਦੇ ਜਿਲਾ ਪ੍ਰਧਾਨ ਮੁਕੇਸ਼ ਕਸ਼ਅਪ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਜਿਲਾ ਪ੍ਰਧਾਨ ਮੁਕੇਸ਼ ਕਸ਼ਅਪ ਨੇ ਕਿਹਾ ਕਿ ਐਸਐਚਓ ਪਲਵਿੰਦਰ ਸਿੰਘ ਪੁਰੀ ਮੇਹਨਤ ਨਾਲ ਸ਼ਹਿਰ ਦੀ ਸੇਵਾ ਕਰ ਰਹੇ ਹਨ। ਉਨਾਂ ਨੇ ਆਸ ਪ੍ਰਗਟਾਈ ਕਿ ਸ਼ਹਿਰ ਵਿਚ ਹੋ ਰਹੇ ਨਾਜਾਇਜ ਕੰਮ ਨੂੰ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕੋਸਿਸ਼ ਕਰ ਰਹੇ ਹਨ ਜੌ ਇਕ ਇਕ ਚੰਗਾ ਸੰਕੇਤ ਹੈ।

Advertisements

ਸ਼ਹਿਰ ਇਸ ਤਰ੍ਹਾਂ ਦੇ ਹੀ ਅਫ਼ਸਰਾਂ ਦੀ ਲੋੜ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਨੀਲ ਸਹਿਗਲ ਸੀਨਿਅਰ ਵਾਈਸ ਪ੍ਰਧਾਨ,ਸਪਤ ਅਲੀ ਜਿਲਾ ਯੂਥ ਪ੍ਰਧਾਨ,ਪਰਵੀਨ ਕੁਮਾਰ ਸਿਟੀ ਸਕੱਤਰ, ਸੰਜੀਵ ਕੁਮਾਰ ਜਿਲਾ ਵਾਈਸ ਪ੍ਰਧਾਨ, ਰਾਜਵੀਰ ਸਿੰਘ, ਸਨੀ ਪੰਡਿਤ, ਰਿਸ਼ੀ ਪਾਲ, ਵਿਨੋਦ ਕਸਯਪ, ਰਜਤ ਕੁਮਾਰ, ਰਿਹਾਨ ਅਲੀ, ਰਫੀ, ਗੁਲਜ਼ਾਰ ਰਾਮੁ, ਮਨੁ ਭਸੀਨ, ਵਿਨੋਦ ਬਾਵਾ, ਲਵਜੀਤ, ਜੋਗਾ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here