ਜਿਲਾ ਪ੍ਰਧਾਨ ਦੀ ਚੋਣ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼),ਰਿਪੋਰਟ- ਗੌਰਵ ਮੜੀਆ। ਸਟੇਟ ਗੁਰਦਵਾਰਾ ਸਾਹਿਬ ਕਪੂਰਥਲਾ ਵਿਖੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਪੱਧਰ ਤੇ ਪਾਰਟੀ ਦੀ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਜਿਲਾ ਪ੍ਰਧਾਨ ਦੀ ਚੋਣ ਨੂੰ ਮੁੱਖ ਰੱਖਦਿਆਂ ਹੋਇਆਂ ਜਿਲਾ ਕਪੂਰਥਲਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ, ਮੈਂਬਰ ਐਸ.ਜੀ ਪੀ.ਸੀ,  ਸਰਕਲ ਪ੍ਰਧਾਨ, ਡੈਲੀਗੇਟਡੈਲੀਗੇਟਸ, ਸੀਨੀਅਰ ਲੀਡਰਸ਼ਿਪ ਵਲੋਂ ਇਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।

Advertisements

ਇਸ ਮੀਟਿੰਗ ਵਿਚ ਸਰਦਾਰ ਬਰਜਿੰਦਰ ਸਿੰਘ ਜੀ ਬਰਾੜ ਓਬਜ਼ਰਵਰ ਜਿਲਾ ਕਪੂਰਥਲਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਦਰਜਾ-ਬਾ-ਦਰਜਾ ਸਾਰੇ ਵਰਕਰ ਸਾਹਿਬਾਨ ਨੇ ਵੀ ਹਾਜ਼ਰੀ ਭਰੀ।

LEAVE A REPLY

Please enter your comment!
Please enter your name here