ਪੰਜਾਬ ਵਿੱਚ ਬਣੇਗੀ ਸੜਕ ਸੁਰੱਖਿਆ ਫੋਰਸ: ਮੁੱਖ ਮੰਤਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲੇਰਕੋਟਲਾ ਦੇ ਤੋਲੇਵਾਲ ਵਿਖੇ ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਮਰਗੜ੍ਹ ਸ਼ਹੀਦਾਂ, ਇਨਕਲਾਬੀ ਲੋਕਾਂ ਦੀ ਧਰਤੀ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਬਹੁਤ ਡਿਜੀਟਲ ਅਤੇ ਅਪਡੇਟ ਹੈ, ਕਿਉਂਕਿ ਜ਼ਮਾਨੇ ਮੁਤਾਬਕ ਚਲਣਾ ਪਓਗਾ ਤੇ ਸਮੇਂ ਦੇ ਹਾਣੀ ਬਣਨਾ ਪਓਗਾ।

Advertisements

ਮਾਨ ਨੇ ਆਖਿਆ ਕਿ ਸੜਕਾਂ ਵੱਡੀਆਂ ਹੋਣ ਨਾਲ ਗੱਡੀਆਂ ਦੀ ਰਫ਼ਤਾਰ ਤੇਜ਼ ਹੋ ਗਈ ਹੈ ਤੇ ਟਰੈਫਿਕ ਵਿੱਚ ਵਾਧਾ ਹੋ ਗਿਆ। ਜਿਸ ਕਾਰਨ ਹਾਦਸੇ ਵੱਧ ਰਹੇ ਹਨ। ਪੰਜਾਬ ਸਰਕਾਰ ਨਵੀਂ ਪੁਲਿਸ ਫੋਰਸ ਬਣਾ ਰਹੀ ਹੈ, ਜਿਸ ਦਾ ਨਾਮ ਸੜਕ ਸੁਰੱਖਿਆ ਫੋਰਸ ਹੈ ਤੇ ਉਹ ਸੜਕ ਤੇ ਹੀ ਰਹੇਗੀ। ਸਰਕਾਰ ਉਨ੍ਹਾਂ ਨੂੰ ਸ਼ਾਨਦਾਰ ਗੱਡੀਆਂ ਦੇਵੇਗੀ, ਜਿਸ ਦਾ ਰੰਗ ਵੱਖ ਹੋਣਗੇ ਤੇ ਵਰਦੀ ਉਨ੍ਹਾਂ ਦੀ ਵੱਖ ਰੰਗ ਦੀ ਹੋਵੇਗੀ ਤੇ ਉਹ ਸੜਕਾਂ ਤੇ ਹੀ ਹਰ ਵੇਲੇ ਰਹਿਣਗੇ। ਮਾਨ ਦੇ ਦੱਸਿਆਂ ਕਿ ਜੇਕਰ ਕਿਸੇ ਗੱਡੀ ਸੜਕ ਤੇ ਖ਼ਰਾਬ ਵੀ ਹੋ ਜਾਂਦੀ ਹੈ ਤਾਂ ਐੱਸ.ਐੱਸ.ਐੱਫ. ਉਸਦੀ ਵੀ ਸਹਾਇਤਾ ਕਰਨਗੇ। ਸੜਕ ਸੁਰੱਖਿਆ ਫੋਰਸ ਦਾ ਮਕਸਦ ਇਹ ਹੈ ਕਿ ਪੰਜਾਬ ਵਿੱਚ ਹਰ ਰੋਜ਼ ਹਾਦਸਿਆਂ ਵਿੱਚ ਕਈ ਜਾਨਾਂ ਜਾਂਦੀਆਂ ਹਨ। 1 ਸਾਲ ਵਿੱਚ ਸੜਕ ਹਾਦਸਿਆਂ ਵਿੱਚ 5 ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਹਨਾਂ ਹਾਦਸਿਆਂ ਤੋਂ ਬਾਅਦ ਬਚਾਅ ਕਾਰਜਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਇਹ ਫੋਰਸ ਬਣਾਈ ਜਾਵੇਗੀ।

LEAVE A REPLY

Please enter your comment!
Please enter your name here