ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਰਨੇ/ਰੋਸ ਪ੍ਰਦਰਸ਼ਨ ਪਹਿਲਾਂ ਤੋਂ ਹੀ ਨਿਰਧਾਰਤ ਸਥਾਨਾਂ ‘ਤੇ ਕਰਨ ਸਬੰਧੀ ਅਪੀਲ ਜਾਰੀ

ਪਟਿਆਲਾ (ਦ ਸਟੈਲਰ ਨਿਊਜ਼) । ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਜਥੇਬੰਦੀਆਂ/ਯੂਨੀਅਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਮੰਗਾਂ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਹਿਲਾਂ ਹੀ ਨਿਰਧਾਰਤ ਕੀਤੀਆਂ ਗਈਆਂ ਥਾਵਾਂ ‘ਤੇ ਹੀ ਸ਼ਾਂਤਮਈ ਢੰਗ ਨਾਲ ਆਪਣੇ ਧਰਨੇ/ਰੋਸ ਪ੍ਰਦਰਸ਼ਨ ਕਰਨ ਤਾਂ ਜੋ ਆਮ ਜਨਜੀਵਨ ਪ੍ਰਭਾਵਿਤ ਨਾ ਹੋਵੇ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ‘ਚ ਵੱਖ ਵੱਖ ਯੂਨੀਅਨਾਂ/ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਰੋਸ ਪ੍ਰਦਰਸ਼ਨ/ਧਰਨੇ ਲਗਾ ਦਿੱਤੇ ਜਾਂਦੇ ਹਨ। ਅਜਿਹੇ ਧਰਨਿਆਂ ਕਾਰਨ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ ਤੇ ਨਾਲ ਆਮ ਜਨਤਾ ਨੂੰ ਵੀ ਬਹੁਤ ਮੁਸ਼ਿਕਲ ਪੇਸ਼ ਆਉਂਦੀ ਹੈ।
ਇਸ ਤੋਂ ਇਲਾਵਾ ਸੀ.ਡਬਲਿਊ.ਪੀ. ਨੰਬਰ 28061 ਆਫ਼ 2017 ਵਰਿੰਦਰ ਪਾਲ ਸਿੰਘ ਬਨਾਮ ਸਟੇਟ ਆਫ਼ ਪੰਜਾਬ ਵਿੱਚ ਮਾਨਯੋਗ ਹਾਈਕੋਰਟ ਵੱਲੋਂ ਜ਼ਿਲ੍ਹੇ ਵਿੱਚ ਸ਼ਾਂਤਮਈ ਤਰੀਕੇ ਨਾਲ ਧਰਨਾ ਕਰਨ ਲਈ ਸਥਾਨ ਨਿਰਧਾਰਤ ਕਰਨ ਦੇ ਆਦੇਸ਼ ਹੋਏ ਸਨ। ਜਿਨ੍ਹਾਂ ਦੀ ਪਾਲਣਾ ਵਿੱਚ ਜ਼ਿਲ੍ਹਾ ਪਟਿਆਲਾ ‘ਚ ਸ਼ਾਂਤਮਈ ਤਰੀਕੇ ਨਾਲ ਧਰਨਾ ਦੇਣ ਲਈ ਪੰਜ ਸਥਾਨ ਨਿਰਧਾਰਤ ਕੀਤੇ ਗਏ ਹਨ। ਜਿਸ ਤਹਿਤ ਪਟਿਆਲਾ ਸਬ ਡਵੀਜਨ ‘ਚ ਮਹਿਮੂਦਪੁਰ ਮੰਡੀ ਸੰਗਰੂਰ ਰੋਡ ਪਟਿਆਲਾ, ਸਮਾਣਾ ਵਿਖੇ ਮਿਊਂਸਪਲ ਪਾਰਕ ਨੇੜੇ ਤਹਿਸੀਲ ਕੰਪਲੈਕਸ ਸਮਾਣਾ, ਰਾਜਪੁਰਾ ਵਿਖੇ ਝੰਡਾ ਗਰਾਊਂਡ ਰਾਜਪੁਰਾ, ਪਾਤੜਾਂ ਵਿਖੇ ਨਰਵਾਣਾ ਰੋਡ ‘ਤੇ ਸਥਿਤ ਦਫ਼ਤਰ ਉਪ ਕਪਤਾਨ ਪੁਲਿਸ ਪਾਤੜਾਂ ਦੇ ਨਾਲ ਲੱਗਦੀ ਜਗ੍ਹਾ ਅਤੇ ਨਾਭਾ ਵਿਖੇ ਪੁੱਡਾ ਕੰਪਲੈਕਸ ਸਥਾਨ ਪਹਿਲਾਂ ਹੀ ਨਿਸ਼ਚਿਤ ਕੀਤੇ ਗਏ ਹਨ।

Advertisements

LEAVE A REPLY

Please enter your comment!
Please enter your name here