ਛਾਪੇਮਾਰੀ ਕਰਨ ਆਈ ਈਡੀ ਦੀ ਟੀਮ ਵੇਖ ਉੱਚੀ-ਉੱਚੀ ਰੋਣ ਲੱਗਾ ਬਿਜਲੀ ਮੰਤਰੀ

ਤਾਮਿਲਨਾਡੂ (ਦ ਸਟੈਲਰ ਨਿਊਜ਼)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੁੱਝ ਦਿਨੀਂ ਪਹਿਲਾਂ ਰਾਤ ਨੂੰ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਹਿਰਾਸਤ ਵਿੱਚ ਲੈ ਲਿਆ। ਛਾਪੇਮਾਰੀ ਤੋਂ ਬਾਅਦ ਈਡੀ ਨੇ ਦੇਰ ਰਾਤ ਕਾਰਵਾਈ ਕੀਤੀ। ਹਿਰਾਸਤ ਵਿੱਚ ਲੈਣ ਤੋਂ ਬਾਅਦ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਮੈਡੀਕਲ ਜਾਂਚ ਲਈ ਚੇਨਈ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ।

Advertisements

ਇਸ ਦੌਰਾਨ ਮੰਤਰੀ ਸੇਂਥਿਲ ਉੱਚੀ ਉੱਚੀ ਰੋਣ ਲੱਗ ਪਿਆ। ਮੰਤਰੀ ਦੇ ਨਾਲ ਹੀ ਈਡੀ ਨੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਹਸਪਤਾਲ ਦੇ ਬਾਹਰ ਕਾਫ਼ੀ ਡਰਾਮਾ ਹੋਇਆ। ਕਾਰ ਦੀ ਪਿਛਲ਼ੀ ਸੀਟ ਤੇ ਬੈਠੇ ਬਿਜਲੀ ਮੰਤਰੀ ਆਪਣੇ ਸਮਰਥਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਰੋਣ ਲੱਗ ਪਏ। ਇਸ ਦੇ ਨਾਲ ਹੀ ਡੀਐਮਕੇ ਦੇ ਸੰਸਦ ਮੈਂਬਰ ਤੇ ਵਕੀਲ ਐਨਆਰ ਏਲਾਂਗੋ ਨੇ ਕਿਹਾ ਕਿ ਸੇਂਥਿਲ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

ਡਾਕਟਰ ਉਸਦੀ ਸਿਹਤ ਦੀ ਜਾਂਚ ਕਰ ਰਹੇ ਹਨ। ਦੱਸ ਦਈਏ ਕਿ ਕੈਸ਼ ਜੌਬਸ ਘੋਟਾਲੇ ਦੇ ਤਹਿਤ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਪੁਲਿਸ ਅਤੇ ਈਡੀ ਨੂੰ ਜਾਂਚ ਦੀ ਇਜਾਜ਼ਤ ਦਿੱਤੀ ਸੀ। ਪਿਛਲੇ ਮਹੀਨੇ ਇਨਕਮ ਟੈਕਸ ਵਿਭਾਗ ਨੇ ਬਾਲਾਜੀ ਦੇ ਕਰੀਬੀ ਦੋਸਤਾਂ ਦੇ ਘਰ ਛਾਪੇਮਾਰੀ ਕੀਤੀ ਸੀ।

LEAVE A REPLY

Please enter your comment!
Please enter your name here