ਪੰਜਾਬ ਭਵਨ ਸਰੀ ਕੈਨੇਡਾ ਦੇ ਸਹਿਯੋਗ ਨਾਲ ਸਿਰਜਣਾ ਕੇਂਦਰ ਦੇ ਵਿਹੜੇ ਵਿੱਚ ਵਿਸ਼ਾਲ ਸਨਮਾਨ ਸਮਾਗਮ 18 ਜੂਨ ਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਲੇਖਕਾਂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੰਸਥਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਪ੍ਰਧਾਨ, ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕਾਰਜ਼ਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਪ੍ਰਿੰ ਕੇਵਲ ਸਿੰਘ ਰੱਤੜਾ, ਡਾ. ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ,ਅਤੇ ਅਵਤਾਰ ਸਿੰਘ ਗਿੱਲ ਆਦਿ ਸ਼ਾਮਿਲ ਹੋਏ ।

Advertisements

ਕੇਂਦਰ ਦੇ ਮੀਡੀਆ ਇੰਚਾਰਜ ਸੁਖਵਿੰਦਰ ਮੋਹਨ ਸਿੰਘ ਭਾਟੀਆ ਅਤੇ ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ ਨੇ ਜਾਣਕਾਰੀ ਦਿੱਤੀ ਕਿ 18 ਜੂਨ 2023 ਦਿਨ ਐਤਵਾਰ ਨੂੰ ਪੰਜਾਬ ਭਵਨ ਸਰੀ ਕੈਨੇਡਾ ਅਤੇ ਪੰਜਾਬ ਭਵਨ ਜਲੰਧਰ ਦੇ ਸੰਸਥਾਪਕ ਸ੍ਰੀ ਸੁਖੀ ਬਾਠ ਜੀ ਵੱਲੋਂ ਸਪਾਂਸਰ ਕੀਤੇ ਜਾ ਰਹੇ ਸਮਾਗਮ ਦੀ ਰੂਪ-ਰੇਖਾ ਉਲੀਕੀ ਜਾ ਚੁੱਕੀ ਹੈ। ਸੁੱਖੀ ਬਾਠ ਜੀ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ, ਸ਼੍ਰੋਮਣੀ ਪ੍ਰਵਾਸੀ ਸਾਹਿਤਕਾਰ ਡਾ. ਗੁਰਬਖਸ਼ ਭੰਡਾਲ ਜੀ ਵਿਸ਼ੇਸ਼ ਮਹਿਮਾਨ ਵਜੋਂ ਇਸ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ ! ਜਦ ਕਿ ਪ੍ਰਧਾਨਗੀ ਮੰਡਲ ਵਿਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਡਾ. ਸਵਰਨ ਸਿੰਘ ਸੁਲਤਾਨਪੁਰ ਲੋਧੀ, ਪ੍ਰਿੰਸੀਪਲ ਕੇਵਲ ਸਿੰਘ ਰੱਤੜਾ ਅਤੇ ਆਸ਼ੂ ਕੁਮਰਾ ਸੁਸ਼ੋਭਤ ਹੋਣਗੇ ।

ਇਸ ਯਾਦਗਾਰੀ ਸਨਮਾਨ ਸਮਾਗਮ ਵਿਚ ਸਿਰਜਣਾ ਕੇਂਦਰ ਨਾਲ਼ ਸੰਬੰਧਤ ਅਤੇ ਇਲਾਕੇ ਦੇ ਹੋਰ ਵਿੱਛੜੇ ਸਾਹਿਤਕਾਰਾਂ ਵਿੱਚ ਸ਼ਾਮਿਲ ਬਹੁਪੱਖੀ ਲੇਖਕ ਮਰਹੂਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰ. ਗਿਆਨ ਸਿੰਘ ਸੰਧੂ, ਮਕਬੂਲ ਸ਼ਾਇਰ ਸ੍ਰ. ਹਰਫੂਲ ਸਿੰਘ, ਸ੍ਰ.ਕਰਨੈਲ ਸਿੰਘ ਨਿੱਝਰ, ਉਸਤਾਦ ਸ਼ਾਇਰ ਜਨਾਬ ਉਲਫ਼ਤ ਬਾਜਵਾ, ਰਾਜਵਿੰਦਰ ਸਿੰਘ ਰਾਜ ਕਵੀ ਜਰਮਨ, ਜੰਗ ਬਹਾਦਰ ਸਿੰਘ ਘੁੰਮਣ, ਸ਼ਾਇਰ ਆਸੀ ਢਿਲਵਾਂ, ਸ਼ਿਵਦੇਵ ਸਿੰਘ ਸੰਧਾਵਾਲੀਆ, ਭਜਨ ਸਿੰਘ ਵਿਰਕ, ਸੁੱਚਾ ਸਿੰਘ ਦਾਗ਼, ਕਰਤਾਰ ਆਲਮ, ਐਮ.ਐਮ ਗਾਜ਼ੀ ਖ਼ਾਨ, ਐਸ.ਐਸ.ਜੋਗੀ, ਨਿਰਧਨ ਕਰਤਾਰਪੁਰੀ, ਸ੍ਰ.ਅਜਾਇਬ ਸਿੰਘ, ਮਹਿੰਦਰ ਸਿੰਘ ਨੂਰਪੁਰੀ, ਗੁਰਮੁਖ ਫ਼ਤਹਿਪੁਰੀ, ਮਹਿੰਦਰ ਸਿੰਘ ਸਾਹਨੀ ਜਿਹੇ ਨਾਮਵਰ ਕਲਮਕਾਰਾਂ ਦੀ ਯਾਦ ਵਿਚ ਇਲਾਕੇ ਦੇ ਅਤੇ ਪੰਜਾਬ ਦੇ ਸਾਹਿਤਕਾਰਾਂ ਵਿੱਚ ਸ਼ਾਮਲ ਡਾ.ਪਰਮਜੀਤ ਸਿੰਘ ਮਾਨਸਾ, ਸੁਰਜੀਤ ਸਾਜਨ, ਜੈਲਦਾਰ ਸਿੰਘ ਹਸਮੁੱਖ, ਪ੍ਰਿੰ. ਪ੍ਰੋਮਿਲਾ ਅਰੋੜਾ, ਚੰਨ ਮੋਮੀ, ਡਾ.ਭੁਪਿੰਦਰ ਕੌਰ, ਡਾ.ਸਰਦੂਲ ਔਜਲਾ, ਡਾ.ਅਵਤਾਰ ਸਿੰਘ ਭੰਡਾਲ, ਡਾ.ਕਰਮਜੀਤ ਸਿੰਘ ਨਡਾਲਾ, ਗੁਰਦੀਪ ਗਿੱਲ, ਲਾਲੀ ਕਰਤਾਰਪੁਰੀ, ਰੂਪ ਦਬੁਰਜੀ, ਧਰਮਪਾਲ ਪੈਂਥਰ, ਲਾਡੀ ਭੁੱਲਰ, ਮਨ ਸੈਣੀਂ, ਪੰਮੀ ਹੰਸਪਾਲ, ਸੁਖਦੇਵ ਸਿੰਘ ਗੰਢਵਾਂ ਅਤੇ ਅਤੇ ਮਨਜੀਤ ਮੀਤ ਨੂੰ ਯਾਦਗਾਰੀ ਪੁਰਸਕਾਰਾਂ ਸੰਗ ਨਿਵਾਜਣ ਦੇ ਨਾਲ-ਨਾਲ ਸਾਹਿਤਕ ਅਤੇ ਸਭਿਆਚਾਰਕ ਖ਼ੇਤਰ ਵਿੱਚ ਮੁਕਾਮ ਹਾਸਿਲ ਕਰਨ ਵਾਲੀਆਂ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ । ਪ੍ਰਬੰਧਕੀ ਕਮੇਟੀ ਵੱਲੋਂ ਅਤੇ ਇਲਾਕੇ ਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ ।

LEAVE A REPLY

Please enter your comment!
Please enter your name here