ਲੁਧਿਆਣਾ ਲੁੱਟਕਾਂਡ ਮਾਮਲਾ: ਗਟਰ ਵਿੱਚੋਂ ਲੁਕੋਏ ਮਿਲੇ 50 ਲੱਖ

ਲੁਧਿਆਣਾ (ਦ ਸਟੈਲਰ ਨਿਊਜ਼)।  ਲੁਧਿਆਣਾ ਲੁੱਟਕਾਂਡ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇੱਕ ਹੋਰ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਕਾਲੇ ਕੱਪੜਿਆਂ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਜੋ ਰਾਤ ਨੂੰ ਹਨੇਰੇ ਕਾਰਨ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ। ਪ੍ਰੈਸ-ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਗਿਆ ਕਿ ਹੁਣ ਤੱਕ ਕੁੱਲ 5 ਕਰੋੜ 75 ਲੱਖ ਰੁਪਏ ਬਰਾਮਦ ਹੋ ਚੁੱਕੇ ਹਨ।

Advertisements

ਮੁਲਜ਼ਮਾਂ ਨੇ ਨੋਟ ਛੁਪਾਉਣ ਲਈ ਅੱਲਗ ਹੀ ਤਰੀਕਾ ਵਰਤਿਆ ਸੀ। ਇੱਕ ਮੁਲਜ਼ਮ ਮਨਜਿੰਦਰ ਮਨੀ ਨੇ ਸੇਫ਼ਟੀ ਟੈਂਕ ਵਿੱਚ ਛੁਪਾਏ ਹੋਏ ਸਨ। ਜਦੋਂ ਪੁਲਿਸ ਨੇ 50 ਲੱਖ ਰੁਪਏ ਬਰਾਮਦ ਕੀਤੇ ਤਾਂ ਜ਼ਿਆਦਾਤਰ ਨੋਟ ਸਲਾਬ ਗਏ ਸਨ। ਇੱਕ ਹੋਰ ਮੁਲਜ਼ਮ ਨਰਿੰਦਰ ਨੇ ਆਪਣੇ ਘਰ ਦੇ ਸਾਹਮਣੇ ਖ਼ਾਲੀ ਪਲਾਟ ਵਿੱਚ ਪੈਸੇ ਦੱਬ ਦਿੱਤੇ ਸਨ। ਹੁਣ ਪੁਲਿਸ ਵੱਲੋਂ ਮੁੱਖ ਮੁਲਜ਼ਮ ਲੇਡੀ ਡਾਕੂ ਮੋਨਾ ਦੀ ਭਾਲ ਕੀਤੀ ਜਾ ਰਹੀ ਹੈ।  

LEAVE A REPLY

Please enter your comment!
Please enter your name here