ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਹੋਈ ਨੌਜਵਾਨ ਦੀ ਦਰਦਨਾਕ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆਂ ਹੈ। ਜਿੱਥੇ ਐਕਟਿਵਾ ਸਵਾਰ ਨੌਜਵਾਨ ਟਰਾਲੀ ਦੀ ਲਪੇਟ ਵਿੱਚ ਆ ਗਿਆ ਤੇ ਬੁਰੀ ਤਰ੍ਹਾਂ ਕੁਚਲਿਆ ਗਿਆ। ਮ੍ਰਿਤਕ ਦੀ ਪਹਿਚਾਣ ਤਰਸੇਮ ਲਾਲ ਵਜੋਂ ਹੋਈ ਹੈ, ਜੋ ਸਕਿਓਰਿਟੀ ਗਾਰਡ ਸੀ। ਜਾਣਕਾਰੀ ਮੁਤਾਬਕ ਹੰਬੜਾ ਰੋਡ ਦੇ ਬਾਰਨਾੜਾ ਪਿੰਡ ਨੇੜੇ ਗਲੀ ਚੋਂ ਕਾਰ ਨਿਕਲ ਰਹੀ ਸੀ, ਜਿਸ ਨੂੰ ਦੇਖ ਕੇ ਤਰਸੇਮ ਲਾਲ ਨੇ ਬ੍ਰੇਕ ਲਗਾਈ ਪਰ ਉਸ ਤੋਂ ਐਕਟਿਵਾ ਸੰਭਾਲੀ ਨਹੀਂ ਗਈ।

Advertisements

ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਉਹ ਡਿੱਗ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੀ ਟਰਾਲੀ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮ੍ਰਿਤਕ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here